ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਬ-ਡਰਾਈਵਰ ਨੇ ਗਾਇਆ ਅਜਿਹਾ ਗੀਤ, ਵੀਡੀਓ ਹੋ ਗਿਆ ਵਾਇਰਲ

ਅੱਜ ਕੱਲ ਸੋਸ਼ਲ ਮੀਡੀਆ ’ਤੇ ਕੋਈ ਕਿਵੇਂ ਵਾਇਰਲ ਹੋ ਜਾਵੇ ਕੋਹੀ ਨਹੀਂ ਜਾਣਦਾ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਇਕ ਅਜਿਹਾ ਹੀ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਚ ਉਬਰ ਡਰਾਈਵਰ ਨੇ ਆਪਣੀ ਸ਼ਾਨਦਾਰ ਆਵਾਜ਼ ਚ ਫਿਲਮ ਆਸ਼ਿਕੀ ਦਾ ਗੀਤ ਗਾਇਆ ਹੈ।

 

ਵੀਡਿਓ ਚ ਇਹ ਡਰਾਈਵਰ 90 ਦੇ ਦਹਾਕੇ ਦੀ ਫਿਲਮ ਆਸ਼ਿਕੀ ਦਾ ਗੀਤ 'ਨਜ਼ਰ ਕੇ ਸਾਮਨੇ ਜਿਗਰ ਕੇ ਪਾਸ’ ਗਾ ਰਿਹਾ ਹੈ।

 

ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਵਾਲੇ ਨੇ ਲਿਖਿਆ ਹੈ- ਮੈਂ ਲਖਨਊ ਚ ਉਬਰ ਡਰਾਈਵਰ ਵਿਨੋਦ ਨੂੰ ਮਿਲਿਆ। ਉੲ ਇਕ ਸ਼ਾਨਦਾਰ ਗਾਇਕ ਹਨ। ਮੈਂ ਸਵਾਰੀ ਕਰਨ ਦੌਰਾਨ ਉਨ੍ਹਾਂ ਨੂੰ ਗੀਤ ਗਾਉਣ ਲਈ ਕਿਹਾ, ਔਰ ਕਯਾ ਚਾਹੀਏ। ਪਾਲੀਜ਼ ਇਨ੍ਹਾਂ ਦਾ ਵੀਡੀਓ ਵੇਖੋ ਤੇ ਇਨ੍ਹਾਂ ਨੂੰ ਮਸ਼ਹੂਰ ਕਰੋ। ਇਨ੍ਹਾਂ ਦਾ ਆਪਣਾ ਖੁਦ ਦਾ ਯੂਟਿਊਬ ਚੈਨਲ Youtube music ਹੈ।

 

ਵਿਨੋਦ ਦਾ ਵੀਡੀਓ ਜਦੋਂ ਤੋਂ ਸੋਸ਼ਲ ਮੀਡੀਆ 'ਤੇ ਆਇਆ ਹੈ ਉਦੋਂ ਤੋਂ ਲੋਕਾਂ ਦੀ ਇਨ੍ਹਾਂ ’ਤੇ ਜ਼ਬਰਦਸਤ ਪ੍ਰਤੀਕਿਰਿਆ ਆ ਰਹੀ ਹੈ। ਕਈਆਂ ਲੋਕਾਂ ਨੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਸੰਪਰਕ ਨੰਬਰ ਵੀ ਮੰਗਿਆ।

 

ਦੱਸਣਯੋਗ ਹੈ ਕਿ ਹੁਣੇ ਜਿਹੇ ਹੀ ਵਾਇਰਲ ਵੀਡੀਓ ਕਾਰਨ ਰਾਣੂ ਮੰਡਲ ਦੀ ਆਵਾਜ਼ ਬਾਲੀਵੁੱਡ ਸੰਗੀਤਕਾਰ ਹਿਮੇਸ਼ ਰੇਸ਼ਮੀਆ ਨੂੰ ਬਹੁਤ ਪਸੰਦ ਆਈ ਤੇ ਉਨ੍ਹਾਂ ਨੇ ਰਾਣੂ ਮੰਡਲ ਨੂੰ ਆਪਣੀ ਫਿਲਮ ਚ ਗੀਤ ਗਾਉਣਿ ਦਾ ਮੌਕਾ ਵੀ ਦੇ ਦਿੱਤਾ।

 

ਰਾਣੂ ਮੰਡਲ ਦੀ ਆਵਾਜ਼ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਨਾਲ ਮਿਲਦਾ ਜੁਲਦਾ ਦਸਿਆ ਜਾ ਰਿਹਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this uber driver is going viral for his beautiful voice