ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਰੁਪਏ ਖਾਤਰ ਰਿਕਸ਼ੇ ਵਾਲੇ ਨੂੰ ਬੰਦੂਕ ਦਿਖਾ ਕੇ ਧਮਕਾਉਣ ਵਾਲਾ ਫਰਾਰ

ਉੱਤਰ ਪ੍ਰਦੇਸ਼ ਦੇ ਮਉ ਜੰਕਸ਼ਨ ਦੇ ਬਾਹਰ ਸ਼ੁੱਕਰਵਾਰ ਦੀ ਸਵੇਰ ਲੋਕਾਂ ਨੂੰ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ। ਇਕ ਆਦਮੀ 10 ਰੁਪਏ ਦੇਣ ਖਾਤਰ ਇਕ ਰਿਕਸ਼ਾ ਚਾਲਕ ਨੂੰ ਆਪਣੀ ਕਮਰ ਚ ਲੁਕਾਈ ਹੋਈ ਬੰਦੂਕ ਕੱਢੀ ਅਤੇ ਉਸ ਨੂੰ ਦਿਖਾ ਕੇ ਚਲੇ ਜਾਣ ਲਈ ਗਾਲਾਂ ਕੱਢ-ਕੱਢ ਧਮਕਾਉਣ ਲੱਗਾ। ਨੇੜੇ ਖੜ੍ਹੇ ਲੋਕਾਂ ਨੇ ਚੁੱਪਚਾਪ ਤਮਾਸ਼ਾ ਦੇਖਿਆ ਪਰ ਕਿਸੇ ਨੇ ਇਸ ਬਦਮਾਸ਼ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਬਲਕਿ ਰਿਕਸ਼ਾ ਵਾਲੇ ਨੂੰ ਮੰਨ ਜਾਣ ਲਈ ਕਹਿੰਦੇ ਰਹੇ।

 

ਜਾਣਕਾਰੀ ਮੁਤਾਬਕ ਸਵਾਰੀ ਵਜੋਂ ਸਫਰ ਕਰਨ ਵਾਲੇ ਬਦਮਾਸ਼ ਨੇ ਰਿਕਸ਼ੇ ਵਾਲੇ ਨੂੰ ਬੰਦੂਕ ਦਿਖਾ ਕੇ ਧਮਕਾਉਣਾ ਸ਼ੁਰੂ ਕੀਤਾ ਪਰ ਰਿਕਸ਼ੇ ਵਾਲਾ ਬਿਨ੍ਹਾਂ ਡਰੇ ਉਸ ਦਾ ਸਾਹਮਣਾ ਕਰਦਾ ਰਿਹਾ ਤੇ ਆਪਣੀ ਹੱਕ ਦੀ ਕਮਾਈ ਦੇ 10 ਰੁਪਏ ਮੰਗਦਾ ਰਿਹਾ। ਘਟੋ ਘੱਟ ਅੰਧਾ ਘੰਟਾ ਇਹ ਤਮਾਸ਼ਾ ਚਲਦਾ ਰਿਹਾ ਪਰ ਕਿਸੇ ਨੂੰ ਅੱਗੇ ਆ ਕੇ ਇਸ ਬਦਮਾਸ਼ ਨੂੰ ਸਮਝਾਉਣ ਜਾਂ ਰੋਕਣ ਦੀ ਕੋਸ਼ਿਸ਼ ਤਕ ਨਾ ਕੀਤੀ।

 

ਬਦਮਾਸ਼ ਰਿਕਸ਼ੇ ਵਾਲੇ ਨੂੰ ਕੁੱਟਦਾ ਰਿਹਾ ਪਰ ਰਿਕਸ਼ੇ ਵਾਲਾ ਆਪਣੀ ਗੱਲ ਤੇ ਅੜਿਆ ਰਿਹਾ। ਜਦੋਂ ਤਕ ਜੀਆਰਪੀ ਪੁਲਿਸ ਮੌਕੇ ਤੇ ਪੁੱਜੀ ਉਦੋਂ ਤਕ ਇਹ ਬਦਮਾਸ਼ ਫਰਾਰ ਹੋ ਚੁੱਕਾ ਸੀ। ਹੁਣ ਪੁਲਿਸ ਮੌਕੇ ਤੇ ਬਣਾਏ ਗਏ ਵੀਡੀਓ ਦੁਆਰਾ ਪੁਲਿਸ ਨੇ ਮਾਮਲਾ ਦਰਜ ਕੇ ਦੋਸ਼ੀ ਦੀ ਭਾਲ ਕਰ ਰਹੀ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:threatens revolver in a dispute of Rs 10 still not scared Rikshawala