ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ’ਚ ਪੱਛਮੀ ਪੋਸ਼ਾਕ ਪਾਉਣ ’ਤੇ ਟ੍ਰੋਲ ਹੋਈ MP ਮਿਮੀ ਚਕਰਵਰਤੀ

ਸੰਸਦ ਭਵਨ ਚ ਪੱਛਮੀ ਪੋਸ਼ਾਕ ਪਾਉਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਿਖੇਧੀਆਂ ਦੀ ਸ਼ਿਕਾਰ ਬਣੀ ਤ੍ਰਿਣਮੂਲ ਕਾਂਗਰਸ ਦੀ ਨਵੀਂ ਚੁਣੀ ਸਾਂਸਦ ਮੈਂਬਰ ਮਿਮੀ ਚਕਰਵਰਤੀ ਨੇ ਕਿਹਾ ਕਿ ਉਹ ਜ਼ਿਆਦਾ ਬੋਲਣ ਚ ਨਹੀਂ ਬਲਕਿ ਕਰਨ ’ਚ ਯਕੀਨ ਕਰਦੀ ਹਨ।

 

ਅਦਾਕਾਰਾ ਤੋਂ ਸਾਂਸਦ ਮੈਂਬਰ ਬਣੀ ਮਿਮੀ ਨੇ ਆਨ-ਲਾਈਨ ਟ੍ਰੋਲਰਾਂ ਨੂੰ ਇਹ ਕਹਿੰਦਿਆਂ ਹੋਇਆਂ ਨਕਾਰ ਦਿੱਤਾ ਕਿ ਅਜਿਹੇ ਲੋਕਾਂ ਕੋਲ ਕਰਨ ਲਈ ਹੋਰ ਕੋਈ ਕੰਮ ਨਹੀਂ ਹੈ।

 

ਦੱਸ ਦੇਈਏ ਕਿ ਫ਼ਿਲਮਾਂ ਤੋਂ ਸਿਆਸਤ ਚ ਆਈ ਬੰਗਾਲੀ ਅਦਾਕਾਰਾ ਨੂੰ ਇਕ ਹੋਰ ਅਦਾਕਾਰਾ ਤੋਂ ਰਾਜਨੇਤਾ ਬਣੀ ਨੁਸਰਤ ਜਹਾਂ ਦੇ ਨਾਲ ਸੰਸਦ ਚ ਪੱਛਮੀ ਪੋਸ਼ਕਾ ਪਾ ਕੇ ਤਸਵੀਰਾਂ ਸ਼ੇਅਰ ਕਰਨ ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ।

 

ਮਿਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਇਕ ਔਰਤ ਸੰਸਦ ਮੈਂਬਰ ਦੇ ਕਪੜਿਆਂ ਦੀ ਪਸੰਦ ਤਿੱਖੀ ਬਹਿਸ ਦਾ ਵਿਸ਼ਾ ਬਣ ਜਾਂਦੀ ਹੈ ਤਾਂ ਔਰਤ ਸਸ਼ਕਤੀਕਰਨ ਦੀ ਸਾਰੀਆਂ ਗੱਲਾਂ ਬਕਵਾਸ ਹਨ। ਲੋਕ ਸਿਰਫ ਸਮਾਨਤਾ ਦੀਆਂ ਗੱਲਾਂ ਕਰਨੀਆਂ ਪਸੰਦ ਕਰਦੇ ਹਨ, ਪਰ ਉਨ੍ਹਾਂ ਲਈ ਕੋਈ ਵੀ ਬਦਲਾਅ ਦੇਖਣਾ ਮੁਸ਼ਕਲ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TMC MP Mimi Chakraborty get trolled over her western outfits in Parliament this is what she says