ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਮੀ ਤੋਂ ਬਚਣ ਲਈ ਮਾਲਕਣ ਨੇ ਗੋਬਰ ਨਾਲ ਲਿੱਪ ਦਿੱਤੀ ਕਾਰ

ਦੇਸ਼ ਭਰ ਚ ਅੱਜ ਕੱਲ੍ਹ ਤੇਜ਼ ਗਰਮੀ ਪੈਣ ਲੱਗੀ ਹੈ। ਮਈ ਦੇ ਮਹੀਨੇ ਚ ਤਾਂ ਜਿਵੇਂ ਅਸਮਾਨ ਤੋਂ ਅੱਗ ਪੈਣ ਲੱਗਦੀ ਹੈ। ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਚ ਇਕ ਕਾਰ ਮਾਲਕ ਨੇ ਤੇਜ਼ ਗਰਮੀ ਤੋਂ ਬਚਣ ਲਈ ਇਕ ਵੱਖਰਾ ਹੀ ਕਾਰਨਾਮਾ ਕਰ ਦਿਖਾਇਆ ਹੈ।

 

ਕਾਰ ਮਾਲਕ ਨੇ ਆਪਣੀ ਗੱਡੀ ਠੰਡੀ ਰੱਖਣ ਲਈ ਗਾਂ ਦੇ ਗੋਬਰ ਨਾਲ ਲਿੱਪ ਦਿੱਤੀ। ਜਿਸ ਤੋਂ ਬਾਅਦ ਉਸਦੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

 

 

ਫ਼ੇਸਬੁੱਕ ਯੂਜ਼ਰ ਰੁਪੇਸ਼ ਗੌਰੰਗ ਦਾਸ ਨੇ ਗੋਬਰ ਨਾਲ ਲਿਪੀ ਕਾਰ ਦੀਆਂ ਤਸਵੀਰਾਂ ਪੋਸਟ ਕਰਦਿਆਂ ਲਿਖਿਆ, ਗਾਂ ਦੇ ਗੋਬਰ ਦਾ ਇਸ ਤੋਂ ਜ਼ਿਆਦਾ ਸਹੀ ਇਸਤੇਮਾਲ ਮੈਂ ਹੁਣ ਤਕ ਨਹੀਂ ਦੇਖਿਆ। 45 ਡਿਗਰੀ ਦੇ ਤਾਪਮਾਨ ਨੂੰ ਮਾਤ ਪਾਉਣ ਲਈ ਅਤੇ ਆਪਣੀ ਗੱਡੀ ਨੂੰ ਗਰਮ ਹੋਣ ਤੋਂ ਬਚਾਉਣ ਲਈ ਸੇਜਲ ਸ਼ਾਹ ਨੇ ਆਪਣੀ ਕਾਰ ਨੂੰ ਗਾਂ ਦੇ ਗੋਬਰ ਨਾਲ ਰੰਗ ਦਿੱਤਾ ਹੈ। ਉਨ੍ਹਾਂ ਦਸਿਆ ਕਿ ਸ਼੍ਰੀਮਤੀ ਸੇਜਲ ਸ਼ਾਹ ਅਹਿਮਦਾਬਾਦ ਦੀ ਰਹਿਣ ਵਾਲੇ ਹਨ। ਇਹ ਟੋਇਟਾ ਕਾਰ ਮਹਾਰਾਸ਼ਟਰ ਚ ਰਮਨਿਕ ਲਾਲ ਸ਼ਾਹ ਦੇ ਨਾਂ ਤੋਂ ਖਰੀਦੀ ਗਈ ਹੈ।

 

ਤਸਵੀਰਾਂ ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਕਾਰ ਮਾਲਕਣ ਨੇ ਆਪਣੀ ਟੋਇਟਾ ਕਾਰ ਨੂੰ ਗੋਬਰ ਨਾਲ ਲਿੱਪ ਦਿੱਤਾ ਹੈ। ਫੇਸਬੁੱਕ ਤੇ ਕਈ ਯੂਜ਼ਰ ਆਪੋ ਆਪਣੇ ਸਵਾਲਾਂ ਦੇ ਜਵਾਬ ਮੰਗਣ ਚ ਲਗੇ ਹਨ।

 

ਦੱਸ ਦੇਈਏ ਕਿ ਭਾਰਤ ਚ ਅਜਿਹਾ ਮੰਨਿਆ ਜਾਂਦਾ ਹੈ ਕਿ ਗਾਂ ਦਾ ਗੋਬਰ ਦੀਵਾਰਾਂ ਤੇ ਲਿੱਪਣ ਨਾਲ ਠੰਡ ਚ ਗਰਮੀ ਅਤੇ ਗਰਮੀ ਚ ਠੰਡੀਆਂ ਰਹਿੰਦੀ ਹਨ। ਸੈਂਕੜੇ ਸਾਲ ਤੋਂ ਜ਼ਮੀਨ ਨੂੰ ਲਿੱਪਣ ਲਈ ਗਾਂ ਦਾ ਗੋਬਰ ਵਰਤਿਆ ਜਾਂਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:to-overcome-the-fierce-heat-car-painted-with-cow-dung