ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ’ਚ ਕਰ ਰਹੇ ਸੀ ‘ਕੋਰੋਨਾ ਵਾਇਰਸ ਪਾਰਟੀ’, DJ ਸਮੇਤ 11 ਲੋਕ ਹਿਰਾਸਤ ’ਚ

ਇਸਤਾਂਬੁਲ ਵਿੱਚ ਹਫਤੇ ਦੇ ਅਖੀਰ ਚ ਘਰ ਚ ਕੋਰੋਨਾ ਵਾਇਰਸ ਪਾਰਟੀ ਕਰਨ ਦੇ ਦੋਸ਼ ਚ ਤੁਰਕੀ ਦੀ ਪੁਲਿਸ ਨੇ ਆਯੋਜਕ ਅਤੇ ਡੀਜੇ ਸਮੇਤ 11 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

 

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਵਿੱਚ ਕੁਝ ਮਹਿਮਾਨ ਡਾਕਟਰਾਂ ਵਾਂਗ ਕਪੜੇ ਪਾ ਕੇ ਆਏ ਸਨ। ਇਹ ਪਾਰਟੀ ਸ਼ਨੀਵਾਰ (28 ਮਾਰਚ) ਦੀ ਰਾਤ ਨੂੰ ਬੁਯੁਕਸੇਕਮੇਜ਼ ਜ਼ਿਲੇ ਦੇ ਇਕ ਵਿਲਾ ਵਿਖੇ ਆਯੋਜਿਤ ਕੀਤੀ ਗਈ ਸੀ ਅਤੇ ਸੋਸ਼ਲ ਮੀਡੀਆ 'ਤੇ ਲਾਈਵ ਸ਼ੇਅਰ ਕੀਤੀ ਗਈ ਸੀ। ਹਾਲਾਂਕਿ, ਸਮਾਜਿਕ ਦੂਰੀ ਲਈ ਕੀਤੀਆਂ ਜਾ ਰਹੀਆਂ ਬੇਨਤੀਆਂ ਵਿਚਾਲੇ ਪਾਰਟੀ ਕਰਨ ਵਾਲਿਆਂ ਦੀ ਇਸ ਲਈ ਆਲੋਚਨਾ ਵੀ ਕੀਤੀ ਗਈ।

 

ਇਕ ਵਿਅਕਤੀ ਨੇ ਟਵਿੱਟਰ 'ਤੇ ਲਿਖਿਆ, "ਇਨ੍ਹਾਂ ਮੂਰਖਾਂ ਨੇ ਇਸਤਾਂਬੁਲ ਚ ਕਿਤੇ ਘਰੇ ਪਾਰਟੀ ਕੀਤੀ ਸੀ।" ਉਸਨੇ ਲਿਖਿਆ, "ਇਨ੍ਹਾਂ ਮੂਰਖਾਂ ਦੇ ਬਾਵਜੂਦ ਅਸੀਂ ਕੋਰੋਨਾ ਦੇ ਫੈਲਣ ਤੋਂ ਕਿਵੇਂ ਰੋਕਾਂਗੇ।" ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 'ਤੇ ਤੁਰਕੀ ਚ ਬਾਰ ਅਤੇ ਨਾਈਟ ਕਲੱਬ ਬੰਦ ਕਰ ਦਿੱਤੇ ਗਏ ਹਨ।

 

ਪੁਲਿਸ ਨੇ ਪਾਰਟੀ ਨੂੰ ਸੋਸ਼ਲ ਮੀਡੀਆ ਉੱਤੇ ਵੇਖਿਆ ਅਤੇ ਬਾਅਦ ਵਿੱਚ ਇਸ ਪਾਰਟੀ ਦੇ ਪ੍ਰਬੰਧਕ ਅਤੇ ਡੀਜੇ ਸਮੇਤ 11 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। 

 

ਇਸਤਾਂਬੁਲ ਦੇ ਰਾਜਪਾਲ ਦੇ ਦਫਤਰ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ 'ਤੇ "ਛੂਹਕਾਰੀ ਬਿਮਾਰੀ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰਨ" ਦੇ ਦੋਸ਼ ਲਗਾਏ ਗਏ ਹਨ। ਇਸ ਚ ਕਿਹਾ ਗਿਆ ਹੈ ਕਿ ਅਧਿਕਾਰੀ ਇਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

ਪੋਸਟ ਕੀਤੀ ਗਈ ਵੀਡੀਓ ਚ ਕੁਝ ਪਾਰਟੀ ਕਰਨ ਵਾਲੇ ਲੋਕ ਦਸਤਾਨੇ ਅਤੇ ਮਾਸਕ ਪਹਿਨੇ ਹੋਏ ਵੇਖੇ ਗਏ ਹਨ ਜੋ ਐਮਰਜੈਂਸੀ ਡਾਕਟਰਾਂ ਦੀ ਤਰ੍ਹਾਂ ਕਪੜੇ ਪਹਿਨੇ ਹੋਏ ਹਨ। ਤੁਰਕੀ ਵਿਚ ਅਧਿਕਾਰਤ ਤੌਰ 'ਤੇ ਕੋਰੋਨਾ ਵਾਇਰਸ ਦੇ 9217 ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਤਕ ਇੱਥੇ 131 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Turkey detains 11 over coronavirus house party 9217 Total COVID19 case Death Toll 131