ਅਗਲੀ ਕਹਾਣੀ

TV LIVE ਸ਼ੋਅ: ਕਾਂਗਰਸੀ ਆਗੂ ਨੇ ਭਾਜਪਾ ਆਗੂ ’ਤੇ ਸੁੱਟਿਆ ਪਾਣੀ ਦਾ ਗਿਲਾਸ

TV LIVE ਸ਼ੋਅ: ਕਾਂਗਰਸੀ ਆਗੂ ਨੇ ਭਾਜਪਾ ਆਗੂ ’ਤੇ ਸੁੱਟਿਆ ਪਾਣੀ ਦਾ ਗਿਲਾਸ

ਹੁਣ ਜਿਵੇਂ–ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ; ਚੋਣ–ਮੈਦਾਨ, ਬਹਿਸ–ਮੁਬਾਹਿਸੇ ਤੇ ਵਿਚਾਰ–ਵਟਾਂਦਰੇ ਲਗਾਤਾਰ ਭਖਦੇ ਜਾ ਰਹੇ ਹਨ। ਇਨ੍ਹਾਂ ਬਹਿਸਾਂ ਦੌਰਾਨ ਵੱਖੋ–ਵੱਖਰੀਆਂ ਸਿਆਸੀ ਪਾਰਟੀਆਂ ਦੇ ਆਗੂ ਇੱਕ–ਦੂਜੇ ਉੱਤੇ ਤਿੱਖੇ ਹਮਲੇ ਵੀ ਕਰ ਰਹੇ ਹਨ। ਅਜਿਹਾ ਇੱਕ ਹਮਲਾ ਅੱਜ ਕਾਂਗਰਸ ਦੇ ਬੁਲਾਰੇ ਆਲੋਕ ਸ਼ਰਮਾ ਨੇ ਉਸ ਵੇਲੇ ਕੀਤਾ, ਜਦੋਂ ਇੱਕ ਟੀਵੀ (TV) ਚੈਨਲ ਉੱਤੇ ਸਿੱਧੇ ਪ੍ਰਸਾਰਣ (LIVE Telecast – ਲਾਈਵ ਟੈਲੀਕਾਸਟ) ਦੀ ਬਹਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਤਰਜਮਾਨ ਕੇ.ਕੇ. ਸ਼ਰਮਾ ਨੇ ਉਨ੍ਹਾਂ ਨੂੰ ‘ਗ਼ੱਦਾਰ’ ਆਖ ਦਿੱਤਾ।

 

 

ਕਾਂਗਰਸੀ ਆਗੂ ਵੱਲੋਂ ਭਾਜਪਾ ਆਗੂ ਉੱਤੇ ਪਾਣੀ ਵਾਲਾ ਗਿਲਾਸ ਸੁੱਟਣ ਵਾਲੀ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ। ਦਰਅਸਲ, ਭਾਜਪਾ ਆਗੂ ਨੇ ਕਾਂਗਰਸੀ ਆਗੂ ਨੂੰ ਪਹਿਲਾਂ ਇੱਕ ਵਾਰ ਨਹੀਂ, ਸਗੋਂ ਕਈ ਵਾਰ ‘ਗ਼ੱਦਾਰ’ ਆਖਿਆ ਸੀ। ਤਦ ਕਾਂਗਰਸੀ ਆਗੂ ਸ੍ਰੀ ਆਲੋਕ ਸ਼ਰਮਾ ਨੂੰ ਰੋਹ ਚੜ੍ਹ ਗਿਆ ਤੇ ਉਨ੍ਹਾਂ ਸਾਹਮਣੇ ਬੈਠੇ ਭਾਜਪਾ ਆਗੂ ਉੱਤੇ ਪਾਣੀ ਦਾ ਗਿਲਾਸ ਸੁੱਟ ਦਿੱਤਾ।

 

 

ਗਿਲਾਸ ਦਾ ਪਾਣੀ ਮੇਜ਼ਬਾਨ ਐਂਕਰ ਦੀ ਜੈਕੇਟ ਉੱਤੇ ਡਿੱਗਾ। ਐਂਕਰ ਨੂੰ ਬਾਕੀ ਰਹਿੰਦਾ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ ਆਪਣੇ ਕੱਪੜੇ ਬਦਲਣੇ ਪਏ। ਭਾਵੇਂ ਉਸ ਘਟਨਾ ਦੌਰਾਨ ਕੋਈ ਸੱਟ–ਫੇਟ ਲੱਗਣ ਤੋਂ ਬਚਾਅ ਹੋ ਗਿਆ ਪਰ ਸਟੂਡੀਓ ’ਚ ਇੱਧਰ–ਉੱਧਰ ਕੱਚ ਦੇ ਟੁਕੜੇ ਫੈਲੇ ਵਿਖਾਈ ਦਿੱਤੇ।

 

 

ਭਾਜਪਾ ਦੇ ਤਰਜਮਾਨ ਨੇ ਸ੍ਰੀ ਆਲੋਕ ਸ਼ਰਮਾ ਨੂੰ ਇਸ ਲਈ ਮੁਆਫ਼ੀ ਮੰਗਣ ਲਈ ਆਖਿਆ ਪਰ ਸ੍ਰੀ ਸ਼ਰਮਾ ਆਪਣੇ ਸਟੈਂਡ ਉੱਤੇ ਕਾਇਮ ਰਹੇ; ਸਗੋਂ ਉਨ੍ਹਾਂ ਨੂੰ ‘ਗ਼ੱਦਾਰ’ ਆਖਣ ਲਈ ਮੁਆਫ਼ੀ ਮੰਗਣ ਵਾਸਤੇ ਕਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TV Live Show Congress Leader threw a glass of water on BJP Leader