ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਦੇ CM ਯੋਗੀ ਆਦਿੱਤਿਆਨਾਥ ਦਾ ਪਾਲਤੂ ਕੁੱਤਾ ਹੁਣ ‘ਇੰਟਰਨੈੱਟ ਸੈਲਿਬ੍ਰਿਟੀ’

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਪਾਲਤੂ ਕੁੱਤਾ ਇੱਕਇੰਟਰਨੈਟ ਸੇਲਿਬ੍ਰਿਟੀਬਣ ਗਿਆ ਹੈਯੋਗੀ ਆਦਿੱਤਿਆਨਾਥ ਦੇ ਕਾਲੇ ਰੰਗ ਦੇ ਲੈਬਰਾਡੋਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਕ ਸੂਤਰ ਨੇ ਦੱਸਿਆ ਕਿ ਬਲੈਕ ਲੈਬਰਾਡੋਰ ਦਾ ਨਾਮਕਾਲੂਹੈ ਤੇ ਕਿਹਾ ਜਾਂਦਾ ਹੈ ਕਿ ਇਹ ਆਦਿਤਿਆਨਾਥ ਨੂੰ ਬਹੁਤ ਪਿਆਰਾ ਹੈਸੂਤਰ ਨੇ ਕਿਹਾ, "ਜਦੋਂ ਵੀ ਯੋਗੀ ਆਦਿੱਤਿਆਨਾਥ ਗੋਰਖਪੁਰ ਆਉਂਦੇ ਹਨ, ਤਾਂ ਉਹ ਕਾਲ਼ੂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹਨ ਤੇ ਇਹ ਵੀ ਉਨ੍ਹਾਂ ਆਸਪਾਸ ਛਾਲਾਂ ਮਾਰਨ ਲੱਗਦਾ ਹੈ।"

 

ਸੋਮਵਾਰ ਨੂੰ ਕਾਲੂ ਦੇ ਨਾਲ ਮੁੱਖ ਮੰਤਰੀ ਆਦਿੱਤਿਆਨਾਥ ਦੀ ਤਸਵੀਰ ਕੈਮਰੇ ਕੈਦ ਹੋਈ, ਜਦੋਂ ਆਦਿੱਤਿਆਨਾਥ ਕਾਲੂ ਨੂੰ 'ਪਨੀਰ' ਖੁਆ ਰਹੇ ਸਨਗਊ-ਰੱਖਿਅਕ ਮੰਦਰ ਦੇ ਦਫਤਰ ਇੰਚਾਰਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੋਗੀ ਆਦਿੱਤਿਆਨਾਥ ਖਾਸ ਕਰਕੇ ਕਾਲੂ ਨੂੰ ਪਿਆਰ ਕਰਦੇ ਹਨ

 

ਤਿਵਾੜੀ ਨੇ ਕਿਹਾ, “ਕਾਲੂ ਨੂੰ ਦਸੰਬਰ 2016 ਗਊ-ਰੱਖਿਅਕ ਮੰਦਰ ਲਿਆਂਦਾ ਗਿਆ ਸੀ ਤੇ ਯੋਗੀ ਆਦਿੱਤਿਆਨਾਥ ਤਿੰਨ ਮਹੀਨਿਆਂ ਬਾਅਦ ਮਾਰਚ 2017 ਵਿਚ ਮੁੱਖ ਮੰਤਰੀ ਬਣੇ ਸਨਯੋਗੀ ਜੀ ਕੋਲ ਪਹਿਲਾਂ ਰਾਜਾ ਬਾਬੂ ਨਾਮ ਦਾ ਇੱਕ ਕੁੱਤਾ ਸੀ, ਜਿਸ ਦੀ ਮੌਤ ਹੋ ਗਈ ਤੇ ਯੋਗੀ ਉਸ ਤੋਂ ਬਾਅਦ ਪਰੇਸ਼ਾਨ ਸਨ

 

ਤਿਵਾੜੀ ਨੇ ਕਿਹਾ, “ਇਹ ਕਾਲਾ ਕੁੱਤਾ ਉਸ ਨੂੰ ਗੋਰਕਸ਼ਨਾਥ ਦੇ ਇਕ ਸ਼ਰਧਾਲੂ ਨੇ ਦਿੱਲੀ ਭੇਟ ਕੀਤਾ ਸੀਕਾਲੂ ਕੁਝ ਸਮੇਂ ਲਈ ਦਿੱਲੀ ਹੀ ਰਿਹਾ ਤੇ ਫਿਰ ਉਸ ਨੂੰ ਗੋਰਖਪੁਰ ਲਿਆਂਦਾ ਗਿਆ।” ਮੰਦਰ ਦੇ ਹੋਰ ਸ਼ਰਧਾਲੂ ਮੰਨਦੇ ਹਨ ਕਿ ਕਾਲੂ ਯੋਗੀ ਆਦਿੱਤਿਆਨਾਥ ਲਈ ਬਹੁਤ ਕਿਸਮਤਵਾਲਾ ਹੈਉਹ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਾਲੂ ਦੀ ਨਿਗਰਾਨੀ ਕਰਦੇ ਤੇ ਉਸਦੀ ਸੇਵਾ ਕਰਦੇ ਸਨ।

 

ਤਿਵਾੜੀ ਨੇ ਕਿਹਾ, “ਕਾਲੂ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ ਤੇ ਉਹ ਜਾਂ ਤਾਂ ਦੁੱਧ-ਰੋਟੀ ਖਾਂਦਾ ਹੈ ਜਾਂ ਮੰਦਰ ਵਿਚ ਬਣਿਆ ਖਾਣਾ ਖਾਂਦਾ ਹੈਤਿਵਾੜੀ ਨੇ ਕਿਹਾ, ਯੋਗੀ ਆਦਿੱਤਿਆਨਾਥ ਦੀ ਗੈਰਹਾਜ਼ਰੀ ਉਸ ਦੇ ਸਹਿਯੋਗੀ ਹਿਮਾਲੀਆ ਗਿਰੀ ਕਾਲੂ ਦੀ ਦੇਖਭਾਲ ਕਰਦੇ ਹਨਕਾਲੂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੌਸਮ ਦੀ ਤਬਦੀਲੀ ਤੋਂ ਉਹ ਪ੍ਰੇਸ਼ਾਨ ਨਾ ਹੋਏ।"

 

ਇਕ ਸ਼ਰਧਾਲੂ ਨੇ ਕਿਹਾ ਕਿ ਮੁੱਖ ਮੰਤਰੀ ਬਕਾਇਦਾ ਗੋਰਖਪੁਰ ਆਉਂਦੇ ਹਨ ਅਤੇ ਜਦੋਂ ਵੀ ਉਹ ਆਉਂਦੇ ਹਨ, ਕਾਲੂ ਉਨ੍ਹਾਂ ਨੂੰ ਮਿਲਦਾ ਹੈਜਦੋਂ ਤੱਕ ਯੋਗੀ ਆਦਿੱਤਿਆਨਾਥ ਮੰਦਰ ਕੰਪਲੈਕਸ ਵਿੱਚ ਰਹਿੰਦੇ ਹਨ, ਕਾਲੂ ਉਨ੍ਹਾਂ ਦੇ ਨਾਲ ਰਹਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP Chief Minister Yogi Adityanath s pet dog now Internet celebrity