ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਨਲਾਈਨ ਮੰਗਾਉਂਦੇ ਹੋ ਖਾਣਾ ਤਾਂ ਹੋ ਜਾਓ ਸਾਵਧਾਨ!

ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇੱਕ ਆਨਲਾਈਨ ਖਾਣੇ ਦਾ ਆਰਡਰ ਸਪਲਾਈ ਕਰਨ ਵਾਲੀ ਵਿਅਕਤੀ ਆਪਣੀ ਸਕੂਟਰੀ ਤੇ ਬੈਠ ਕੇ ਲੋਕਾਂ ਦੁਆਰਾ ਆਨਲਾਈਨ ਮੰਗਵਾਇਆ ਗਿਆ ਖਾਣਾ ਖਾ ਰਿਹਾ ਹੈ।

 

ਦਰਅਸਲ ਇਸ ਵੀਡਿਓ ਚ ਇੱਕ ਫੂਡ ਡਿਲੀਵਰੀ ਕੰਪਨੀ (ਜ਼ੋਮੈਟੋ) ਦਾ ਡਿਲੀਵਰੀ ਬੁਆਏ ਰਸਤੇ ਚ ਆਪਣੀ ਸਕੂਟੀ ਖੜ੍ਹੀ ਕਰਕੇ ਉਸ ਤੇ ਬੈਠ ਜਾਂਦਾ ਹੈ ਅਤੇ ਫਿਰ ਆਪਣੇ ਖਾਣਾ ਸਪਲਾਈ ਕਰਨ ਵਾਲੇ ਬੈਗ ਨੂੰ ਖੋਲ੍ਹਦਾ ਹੈ ਤੇ ਉਸ ਵਿਚੋਂ ਵਾਰੀ-ਵਾਰੀ ਸਾਰੇ ਪੈਕਟਾਂ ਚੋਂ ਖਾਣਾ ਖਾ-ਖਾ ਕੇ ਵਾਪਸ ਰੱਖ ਦਿੰਦਾ ਹੈ। ਇਸ ਦੌਰਾਨ ਕਿਸੇ ਨੇ ਖਾਣਾ ਝੂਠਾ ਕਰਕੇ ਵਾਪਸ ਰੱਖਣ ਵਾਲਾ ਇਹ ਵੀਡਿਓ ਆਪਣੀ ਛੱਤ ਤੋਂ ਮੋਬਾਈਲ ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ਤੇ ਸਾਂਝਾ ਕਰ ਦਿੱਤਾ। ਇਸ ਵੀਡਿਓ ਦੇ ਵਾਇਰਲ ਹੋਣ ਮਗਰੋਂ ਕਾਫੀ ਲੋਕ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਆਨਲਾਈਨ ਖਾਣੇ ਦਾ ਆਰਡਰ ਦੇਣਾ ਸੁਰੱਖਿਅਤ ਹੈ ਜਾਂ ਨਹੀਂ।

 

ਇਸ ਵੀਡਿਓ ਦੇ ਵਾਇਰਲ ਹੋਣ ਮਗਰੋਂ ਜ਼ੋਮੈਟੇ ਦੇ ਫਾਊਂਡਰ ਦੀਪਿੰਦਰ ਗੋਇਲ ਨੇ ਡਿਲੀਵਰੀ ਬੁਆਏ ਦੀ ਇਸ ਕਰਤੂਤ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਦੀਪਿੰਦਰ ਨੇ ਟਵੀਟ ਕਰਕੇ ਦੱਸਿਆ ਕਿ ਡਿਲੀਵਰੀ ਬੁਆਏ ਦੀ ਅਜਿਹੀ ਹਰਕਤ ਦੇਖ ਕੇ ਉਸਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਹੈ।

 

ਗੋਇਲ ਨੇ ਲਿਖਿਆ ਕਿ ਅਸੀਂ ਖਾਣੇ ਨਾਲ ਅਜਿਹੀ ਛੇੜਛਾੜ ਜਮ੍ਹਾਂ ਵੀ ਬਰਦਾਸ਼ਤ ਨਹੀਂ ਕਰਦੇ ਹਾਂ ਅਤੇ ਇਸ ਲਈ ਅਸੀਂ ਉਸ ਡਿਲੀਵਰੀ ਬੁਆਏ ਨੂੰ ਕੰਪਨੀ ਤੋਂ ਹਟਾ ਦਿੱਤਾ ਹੈ। ਕੰਪਨੀ ਹੁਣ ਵੱਖਰੇ ਢੰਗ ਨਾਲ ਪੈਕਿੰਗ ਕਰੇਗੀ ਤਾਂ ਕਿ ਖਾਣੇ ਨਾਲ ਕਿਸੇ ਕਿਸਮ ਦੀ ਛੇੜਛਾੜ ਨਾ ਕੀਤੀ ਜਾ ਸਕੇ।

 

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Make dinner online be careful be careful