ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਦੀ 'ਚ ਤੈਰਦਾ ਦਿਖਿਆ 65 ਫੁੱਟ ਦਾ ਰਹੱਸਮਈ 'ਰਾਖਸ਼', ਬਾਹਰ ਨਿਕਲਿਆ ਤਾਂ....

ਚੀਨ ਵਿੱਚ ਯਾਂਗਤਜੇ ਨਦੀ ਵਿੱਚ ਤੈਰਦਾ ਇੱਕ ਵਿਸ਼ਾਲ ਸ਼ਕਲ ਦਾ ਇੱਕ ਸੱਪ ਵਰਗਾ ਜੀਵ ਤੈਰਦਾ ਦਿਖਾਈ ਦਿੱਤਾ। ਅਚਾਨਕ ਇਸ ਅਜੀਬੋ ਗ਼ਰੀਬ ਜੀਵ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ।

 

ਹਰ ਪਾਸੇ ਇਸ ਦੀ ਚਰਚਾ ਹੋਣ ਲੱਗੀ ਹੈ। ਲੋਕਾਂ ਨੇ ਨਦੀ ਕਿਨਾਰੇ ਆ ਕੇ ਇਸ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸੱਪ ਵਰਗੇ ਜੀਵ ਦਾ ਵੀਡੀਓ 6 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।

 

 

 

 

ਗਾਰਜੀਅਨ ਦੀ ਰਿਪੋਰਟ ਅਨੁਸਾਰ, ਲੋਕ ਵੱਖ-ਵੱਖ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਨੂੰ ਵੇਖ ਕਿ ਇਸ ਨੂੰ  'ਪਾਣੀ ਦਾ ਰਾਕਸ਼' ਕਹਿ ਰਹੇ ਹਨ। ਕਿਸੇ ਨੇ ਇਸ ਨੂੰ ਵਿਸ਼ਾਲ ਮੱਛੀ ਦੱਸਿਆ।

 

ਬਿਜ਼ਨਸ ਇਨਸਾਈਡਰ ਦੀ ਖ਼ਬਰ ਅਨੁਸਾਰ, ਇਹ ਚੀਜ਼ ਅਸਲ ਵਿੱਚ 20 ਮੀਟਰ ਲੰਬੀ ਉਦਯੋਗਿਕ ਰਬੜ ਟਿਊਬਿੰਗ ਨਿਕਲਿਆ। ਖ਼ਬਰਾਂ ਅਨੁਸਾਰ, ਇਹ ਇਕ ਸ਼ਿਪਯਾਰਡ ਤੋਂ ਇਸ ਨੂੰ ਛੱਡਿਆ ਗਿਆ ਸੀ। ਜਲਦੀ ਹੀ ਇਸ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video sparks rumours about Chinese Loch Ness monster Turns out to be this