ਲੋਕਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਲੰਘੇ ਬੁੱਧਵਾਰ ਨੂੰ ਬਟਾਲਾ ਵਿਖੇ ਕੱਢਿਆ ਗਿਆ ਰੋਡ ਸ਼ੋਅ ਇਸ ਸਮੇਂ ਕਾਫੀ ਸੁਰਖੀਆਂ ਚ ਛਾਇਆ ਹੈ। ਚੋਣ ਪ੍ਰਚਾਰ ਕਰਦਿਆਂ ਇਕ ਕੁੜੀ ਨੇ ਸਨੀ ਨੂੰ ਗੱਡੀ ਤੇ ਚੜ ਕੇ ਚੁੰਮ ਲਿਆ। ਇਸ ਘਟਨਾ ਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਚ ਇੱਕ ਕੁੜੀ ਉਸ ਟ੍ਰੱਕ ’ਤੇ ਜਾ ਚੜ੍ਹਦੀ ਹੈ ਜਿਸ ਤੇ ਸੰਨੀ ਦਿਓਲ ਆਪਣੇ ਸਾਥੀਆਂ ਨਾਲ ਸਵਾਰ ਸਨ। ਇਸ ਦੌਰਾਨ ਇਹ ਕੁੜੀ ਸੰਨੀ ਨੂੰ ਮਿਲਣ ਦੇ ਬਹਾਨੇ ਉਸ ਦੇ ਨੇੜੇ ਜਾਂਦੀ ਹੈ ਤੇ ਮੌਕੇ ਦੇਖ ਕੇ ਸੰਨੀ ਨੂੰ ਅਚਾਨਕ ਲੋਕਾਂ ਦੀ ਭੀੜ ਸਾਹਮਣੇ ਕਿੱਸ ਕਰ ਦਿੰਦੀ ਹੈ। ਹਾਲਾਂਕਿ ਇਸ ਦੌਰਾਨ ਸੰਨੀ ਦਿਓਲ ਬਿਲਕੁਲ ਵੀ ਗੁੱਸੇ ਨਹੀਂ ਹੁੰਦੇ ਬਲਕਿ ਖੁੱਦ ਉਸ ਕੁੜੀ ਨੂੰ ਬਾਹ ਤੋਂ ਫੜ ਕੇ ਟਰੱਕ ਤੋਂ ਹੇਠਾਂ ਉਤਰਣ ਚ ਮਦਦ ਕਰਦੇ ਹਨ।
ਦਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਟਾਲਾ ਦੇ ਗੁਰਦਾਸਪੁਰ ਰੋਡ ਵਿਖੇ ਦੁਪਹਿਰ ਵੇਲੇ ਦਾ ਹੈ। ਸੰਨੀ ਦਿਓਲ ਦੇ ਨਾਲ ਇਸ ਮੌਕੇ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਤੇ ਬਟਾਲਾ ਭਾਜਪਾ ਆਗੂ ਰਕੇਸ਼ ਭਾਟੀਆ ਸਮੇਤ ਹੋਰ ਕਈ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।
ਮਮਤਾ ਬੈਨਰਜੀ ਦੀ ਪੀਐਮ ਮੋਦੀ ਨੂੰ ਕੋਇਲਾ ਮਾਫ਼ੀਆ ’ਤੇ ਲਲਕਾਰ
.