ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIRAL VIDEO: ਆਪਣੇ ਹੀ ਵਿਆਹ ’ਚ ਲਾੜਾ ਖੇਡਦਾ ਰਿਹਾ ਮੋਬਾਈਲ ਗੇਮ

ਦੁਨੀਆ ਭਰ ਚ ਪਬਜੀ ਗੇਮ ਦੇ ਲੱਖਾਂ ਚਾਹੁਣ ਵਾਲੇ ਹਨ ਪਰ ਇਸ ਦੀ ਇਕ ਵੱਖਰੀ ਹੀ ਤਾਜ਼ਾ ਉਦਾਹਰਨ ਦੇਖਣ ਨੂੰ ਮਿਲੀ ਹੈ। ਇਹ ਘਟਨਾ ਕਿੱਥੇ ਦੀ ਹੈ ਇਹ ਹਾਲੇ ਪਤਾ ਨਹੀਂ ਲਗਿਆ ਹੈ।

 

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਲਾੜਾ ਆਪਣੇ ਹੀ ਵਿਆਹ ਵਾਲੇ ਦਿਨ ਲਾੜੀ ਨਾਲ ਸਟੇਜ ਤੇ ਬੈਠਿਆ ਪੱਬਜੀ ਮੋਬਾਈਲ ਗੇਮ ਖੇਡ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸਦੀ ਘਰ ਵਾਲੀ ਉਸ ਦੇ ਨਾਲ ਹੀ ਬੈਠੀ ਉਸ ਦੀ ਇਸ ਹਰਕਤ ਨੂੰ ਦੇਖ ਰਹੀ ਸੀ।

 

ਇਸ ਵੀਡੀਓ ਚ ਗੇਮ ਖੇਡ ਰਹੇ ਇਸ ਲਾੜੇ ਨੂੰ ਕੋਈ ਬੰਦਾ ਤੋਹਫ਼ਾ ਵੀ ਦੇਣ ਆਉਂਦਾ ਹੈ ਪਰ ਇਹ ਲਾੜਾ ਤੋਹਫੇ ਨੂੰ ਹੱਥ ਮਾਰ ਕੇ ਪਰ੍ਹਾਂ ਕਰ ਦਿੰਦਾ ਹੈ ਤੇ ਆਪਣਾ ਗੇਮ ਖੇਡਣ ਚ ਮਸਤ ਹੋ ਜਾਂਦਾ ਹੈ। ਇਹ ਵੀਡੀਓ Tiktok ਤੇ ਬਣਾਇਆ ਗਿਆ ਹੈ।

 

ਫ਼ੇਸਬੁਕ ਤੇ ਇਸ ਵੀਡੀਓ ਨੂੰ ਹੁਣ ਤਕ 422,000 ਲੋਕ ਦੇਖ ਚੁਕੇ ਹਨ। ਇਹ ਵੀਡੀਓ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਲੋਕਾਂ ਚ ਹਾਲੇ ਵੀ ਪਬਜੀ ਗੇਮ ਖੇਡਣ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video Viral groom is playing PubG in his own wedding