ਅੱਜ ਕੱਲ੍ਹ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ `ਚ ਇਕ ਪੰਜਾਬੀ ਔਰਤ ਨੇ ਆਪਣੇ ਹੱਥ ਸੋਨੇ ਦੇ ਗਹਿਣਿਆਂ ਨਾਲ ਭਰੇ ਹੋਏ ਹਨ ਅਤੇ ਹੱਥ `ਚ ਪੈਸੇ ਦੀਆਂ ਗੱਡੀਆਂ ਆਪਣੇ ਹੱਥੀਂ ਲੈ ਕੇ ਐਕਟਿੰਗ ਕਰ ਰਹੀ ਹੈ। ਸੋਸ਼ਲ ਵੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ `ਚ ਜੋ ਔਰਤ ਹੈ ਉਸ ਨੂੰ ਪੰਜਾਬ ਦੇ ਕਿਸੇ ਰਾਜਨੀਤਿਕ ਆਗੂ ਦੀ ਪਤਨੀ ਦੱਸਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਵੀਡੀਓ `ਚ ਔਰਤ ਵੱਲੋਂ ਪੰਜਾਬੀ ਦੇ ਗਾਇਕ ਜੇਜੀ ਬੀ ਦੇ ਗੀਤ ‘ਸਾਡੀ ਰੀਸ ਕੌਣ ਕਰਲੂ` ਉਤੇ ਇਕ ਕਾਰ `ਚ ਬੈਠ ਕੇ ਨਾਚ ਕਰ ਰਹੀ ਹੈ। ਗੀਤ ਦੀਆਂ ਧੁੰਨਾਂ ਦੇ ਨਾਲ ਨਾਲ ਕਿਤੇ ਸੋਨੇ ਦੇ ਮਹਿੰਗੇ ਗਹਿਣਿਆਂ, ਨੋਟਾਂ ਦੀਆਂ ਗੱਡੀਆਂ ਅਤੇ ਪਿਸਤੌਲ ਨੂੰ ਦਿਖਾਉਂਦੀ ਹੋਈ ਖੁਸ਼ੀ ਮਨਾ ਰਹੀ ਹੈ। ਇਹ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਕੀ ਇਸ `ਤੇ ਇਨਕਮ ਟੈਕਸ ਵਿਭਾਗ, ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਕਰੇਗਾ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
/