ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਚ ਇਕ ਵਿਅਕਤੀ ਆਪਣੀ ਦੋਸਤ ਨਾਲ ਹੋਟਲ ਚ ਰੋਟੀ ਖਾਣ ਜਾਂਦਾ ਹੈ ਕਿ ਅਚਾਨਕ ਉਸਦੀ ਜਾਨ ’ਤੇ ਬਣ ਆਉਂਦੀ ਹੈ ਤੇ ਉਹ ਵੱਡੀ ਮੁਸ਼ਕਲ ਚ ਫਸ ਜਾਂਦਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਗ੍ਰੀਸ ਦੇ ਇਕ ਹੋਟਲ ਦੀ ਹੈ ਜਿੱਥੇ ਬਹੁਤ ਸਾਰੇ ਲੋਕ ਹੋਟਲ ਚ ਖਾਣਾ ਖਾ ਰਹੇ ਹੁੰਦੇ ਹਨ ਕਿ ਅਚਾਨਕ ਰੋਟੀ ਖਾ ਰਿਹਾ ਇਹ ਵਿਅਕਤੀ ਆਪਣੀ ਛਾਤੀ ’ਤੇ ਵਾਰ-ਵਾਰ ਹੱਥ ਮਾਰਦਿਆਂ ਤੁਰੰਤ ਖੜ੍ਹਾ ਹੋ ਜਾਂਦਾ ਹੈ ਤੇ ਇੱਧਰ ਉਧਣ ਘੁੰਮਣ ਲੱਗ ਪੈਂਦਾ ਹੈ।
ਦਰਅਸਲ ਖਾਣਾ ਖਾਂਦੇ ਹੋਏ ਇਸ ਵਿਅਕਤੀ ਦੇ ਗੱਲ ਚ ਖਾਣੇ ਦਾ ਕੁੱਝ ਹਿੱਸਾ ਫਸ ਜਾਂਦਾ ਹੈ ਤੇ ਵਿਅਕਤੀ ਨੂੰ ਸਾਹ ਲੈਣ ਚ ਮੁਸ਼ਕਲ ਆ ਜਾਂਦੀ ਹੈ। ਵਿਅਕਤੀ ਆਪਣੇ ਗਲ਼ ਚ ਫਸੇ ਹੋਣ ਖਾਣੇ ਨੂੰ ਹੇਠਾਂ ਕਰਨ ਲਈ ਜ਼ੋਰ-ਜ਼ੋਰ ਦੀ ਖੰਗਣ ਲੱਗਦਾ ਹੈ ਪਰ ਕੋਈ ਲਾਭ ਨਹੀਂ ਹੁੰਦਾ।
ਗਾਹਕ ਦੀ ਹਾਲਤ ਵਿਗੜਦਿਆਂ ਦੇਖ ਹੋਟਲ ਦਾ ਮਾਲਕ ਤੁਰੰਤ ਉੱਥੇ ਆ ਜਾਂਦਾ ਹੈ ਤੇ ਉਕਤ ਵਿਅਕਤੀ ਨੂੰ ਪਿੱਛਿਓਂ ਆਪਣੀ ਦੋਨਾਂ ਬਾਹਾਂ ਚ ਘੁੱਟ ਕੇ ਚੁੱਕ ਲੈਂਦਾ ਹੈ। ਇਸ ਦੌਰਾਨ ਮਾਲਕ ਪੀੜਤ ਵਿਅਕਤੀ ਨੂੰ ਜ਼ੋਰ-ਜ਼ੋਰ ਨਾਲ ਚੁੱਕ ਕੇ ਉਸਦੇ ਪੈਰਾਂ ਭਾਰ ਹੇਠਾਂ ਝੱਟਕਦਾ ਹੈ।
ਕੁਝ ਮਿੰਟਾਂ ਤਕ ਮਾਲਕ ਵਲੋਂ ਤੇਜ਼ ਝਟਕੇ ਖਾਣ ਨਾਲ ਪੀੜਤ ਗਾਹਕ ਦਾ ਗਲ਼ ਚ ਫਸਿਆ ਖਾਣਾ ਹੇਠਾਂ ਚਲਾ ਜਾਂਦਾ ਹੈ ਤੇ ਉਸ ਦਾ ਗਲ਼ ਖੁੱਲ੍ਹ ਜਾਂਦਾ ਹੈ।
ਇਸ ਸੀਸੀਟੀਵੀ ਵੀਡੀਓ ਨੂੰ ਹੋਟਲ ਦੇ ਮਾਲਕ ਵਾਸਿਲਿਸ ਪਟੇਲਾਕਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ। ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਹੋਟਲ ਮਾਲਕ ਦੀ ਪੂਰੀ ਦੁਨੀਆ ਚ ਰੱਜ ਕੇ ਸ਼ਲਾਘਾ ਹੋ ਰਹੀ ਹੈ।
.