ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਾਇਰਲ ਵਿਡੀਓ: ਇੱਕ ਚਿੜੀ–ਮਾਂ ਨੇ ਟਰੈਕਟਰ ਤੋਂ ਕਿਵੇਂ ਬਚਾਏ ਆਪਣੇ ਆਂਡੇ…

​​​​​​​ਵਾਇਰਲ ਵਿਡੀਓ: ਇੱਕ ਚਿੜੀ–ਮਾਂ ਨੇ ਟਰੈਕਟਰ ਤੋਂ ਕਿਵੇਂ ਬਚਾਏ ਆਪਣੇ ਆਂਡੇ…

ਚੀਨ ’ਚ ਇੱਕ ਚਿੜੀ ਦਾ ਵਿਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵਿਡੀਓ ਵਿੱਚ ਇੱਕ ਚਿੜੀ ਆਪਣੇ ਆਂਡਿਆਂ (ਬੱਚਿਆਂ) ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੀ। ਸਗੋਂ ਇੱਕ ਟਰੈਕਟਰ ਅੱਗੇ ਡਟ ਕੇ ਖਲੋ ਜਾਂਦੀ ਹੈ।

 

 

ਇਹ ਘਟਨਾ ਉੱਤਰੀ ਚੀਨ ਦੇ ਸ਼ਹਿਰ ਉਲਾਕਬ ਦੀ ਹੈ। ਚਿੜੀ ਦੇ ਆਂਡੇ ਜ਼ਮੀਨ ਉੱਤੇ ਪਏ ਸਨ ਤੇ ਸਾਹਮਣਿਓਂ ਟਰੈਕਟਰ ਆ ਰਿਹਾ ਸੀ।

 

 

ਟਰੈਕਟਰ ਉਨ੍ਹਾਂ ਆਂਡਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ, ਇਸ ਲਈ ਚਿੜੀ ਆਂਡੇ ਬਚਾਉਣ ਲਈ ਟਰੈਕਟਰ ਸਾਹਮਣੇ ਖਲੋ ਗਈ। ਉਸ ਨੇ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਬਹਾਦਰੀ ਨਾਲ ਟਰੈਕਟਰ ਮੂਹਰੇ ਖੜ੍ਹੀ ਰਹੀ।

 

 

 

ਸੋਸ਼ਲ ਮੀਡੀਆ ਉੱਤੇ ਇਸ ਵਿਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਵਿਡੀਓ ਵਿੱਚ ਤੁਸੀ਼ ਵੇਖ ਸਕਦੇ ਹੋ ਕਿ ਚਿੜੀ ਨੇ ਕਿਵੇਂ ਆਂਡੇ ਬਚਾਉਣ ਲਈ ਟਰੈਕਟਰ ਦਾ ਸਾਹਮਣਾ ਕੀਤਾ। ਇਹ ਵੇਖ ਕੇ ਡਰਾਇਵਰ ਨੇ ਵੀ ਟਰੈਕਟਰ ਰੋਕ ਦਿੱਤਾ ਤੇ ਹੇਠਾਂ ਉੱਤਰ ਕੇ ਚਿੜੀ ਲਈ ਬੋਤਲ ਵਿੱਚ ਪਾਣੀ ਰੱਖਿਆ।

 

 

ਇਹ ਵਿਡੀਓ ਹੁਣ ਚੀਨ ਗਲੋਬਲ ਟੈਲੀਵਿਜ਼ਨ ਨੈੱਟਵਰਕ ਨੇ ਟਵਿਟਰ ਉੱਤੇ ਸ਼ੇਅਰ ਕੀਤਾ ਹੈ।

 

 

ਇਸ ਵਿਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Viral Video How a sparrow mother saved her eggs from a tractor