ਅਜਗਰ ਅਤੇ ਮਗਰਮੱਛ ਦੋਵੇਂ ਹੀ ਖਤਰਨਾਕ ਜੀਵ ਹਨ, ਜਿਨ੍ਹਾਂ ਨੂੰ ਦੇਖਕੇ ਕਿਸੇ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ। ਪ੍ਰੰਤੂ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾ ਖਤਰਨਾਕ ਕੌਣ ਹੈ। ਫਲੋਰੀਡਾ ਦੇ ਏਵਰਗਲੇਡਸ ਨੈਸ਼ਨਲ ਪਾਰਕ ਵਿਚ ਅਜਗਰ ਅਤੇ ਮੱਗਰਮੱਛ ਵਿਚਕਾਰ ਖਤਰਨਾਕ ਲੜਾਈ ਦੇਖਣ ਨੂੰ ਮਿਲੀ। ਜਿਸ ਨੂੰ ਦੇਖਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਫਲੋਰੀਡਾ ਦੇ ਰਹਿਣ ਵਾਲੇ ਰਿਚ ਕ੍ਰੂਗਰ ਨੇ ਇਹ ਵੀਡੀਓ ਬਣਾਕੇ ਫੇਸਬੁੱਕ ਉਤੇ ਪਾਈ। ਰਿਚ ਮੁਤਾਬਕ ਅਜਗਰ ਕਰੀਬ 10 ਫੁੱਟ ਲੰਬਾ ਸੀ, ਪ੍ਰੰਤੂ ਮਗਰਮੱਛ ਤੋਂ ਹਾਰ ਗਿਆ। ਜੋ ਅਜਗਰ ਕਿਸੇ ਵੀ ਇਨਸਾਨ ਨੂੰ ਪੂਰਾ ਖਾ ਸਕਦਾ ਹੈ, ਉਹ ਮਗਰਮੱਛ ਸਾਹਮਣੇ ਕਮਜ਼ੋਰ ਸਾਬਤ ਹੋਇਆ। ਅਜਗਰ ਨੂੰ ਹਰਾਉਣ ਬਾਅਦ ਮਗਰਮੱਛ ਨਦੀਂ ਤੋਂ ਆਕੇ ਅਰਾਮ ਕਰਨ ਲੱਗਦਾ ਹੈ, ਰਿਚ ਨੇ ਫੇਸਬੁੱਕ ਉਤੇ ਫੋਟੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਹੁਣ ਤੱਕ 18 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।