ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਇਰਲ ਵੀਡੀਓ: ਅਾਸਮਾਨ ਤੋਂ ਝੀਲ 'ਚ ਡਿੱਗਿਆ ਹਜ਼ਾਰਾਂ ਮੱਛੀਆਂ, ਜਾਣੋ ਪੂਰਾ ਮਾਮਲਾ

ਵਾਇਰਲ ਵੀਡੀਓ: ਅਾਸਮਾਨ ਤੋਂ ਝੀਲ 'ਚ ਡਿੱਗਿਆ ਹਜ਼ਾਰਾਂ ਮੱਛੀਆਂ, ਜਾਣੋ ਪੂਰਾ ਮਾਮਲਾ

ਹਾਲ ਹੀ ਵਿੱਚ ਅਮਰੀਕਾ ਦੇ ਊਟਾਹ ਸ਼ਹਿਰ 'ਚ ਇੱਕ ਗਜ਼ਬ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਆਕਾਸ਼ ਵਿੱਚ ਹਜ਼ਾਰਾਂ ਮੱਛੀਆਂ ਦਿਖ ਰਹੀਆਂ ਸਨ ਇਸ ਘਟਨਾ ਦਾ ਵੀਡੀਓ  Utah Division of Wildlife Resources  ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਜ਼ਾਰਾਂ ਮੱਛੀਆਂ ਨੂੰ  ਉਟਾਹ ਝੀਲ ਵਿਚ ਸੁੱਟਿਆ ਜਾ ਰਿਹਾ ਹੈ। ਇਹ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਿਹਾ ਹੈ।

ਅਸਲ 'ਚ ਇਸ ਉਟਾਹ ਝੀਲ ਵਿੱਚ ਕੋਈ ਮੱਛੀ ਨਹੀਂ ਹੈ, ਜਿਸ ਕਰਕੇ ਮੱਛੀਆਂ ਨੂੰ ਇੱਥੇ ਭਰਿਆ ਜਾ ਰਿਹਾ ਹੈ।

 

 

Utah Division of Wildlife Resources  ਨੇ ਟਵੀਟਰ 'ਤੇ ਕਿਹਾ - ਇਹ ਮੱਛੀਆਂ ਕਾਫ਼ੀ ਛੋਟੀਆਂ ਹਨ। ਉਨ੍ਹਾਂ ਦੀ ਲੰਬਾਈ 1 ਤੋਂ 3 ਇੰਚ ਹੈ। 95 ਪ੍ਰਤਿਸ਼ਤ ਮੱਛਲੀਆਂ ਨੂੰ ਆਸਾਨੀ ਨਾਲ ਇਸ ਤਰੀਕੇ ਨਾਲ ਸੁੱਟਿਆ ਜਾ ਸਕਦਾ ਹੈ। ਭਾਵੇਂ ਉਹ ਉੱਚੇ ਪੱਧਰ ਤੋਂ ਡਿੱਗ ਦੀਆਂ ਹੋਣ, ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

 

ਜਹਾਜ਼ ਰਾਹੀਂ ਮੱਛੀਆਂ ਨੂੰ ਇੱਥੇ ਛੱਡਿਆ ਗਿਆ ਹੈ, ਕਿਉਂਕਿ ਦੂਰ-ਦੁਰਾਡੇ ਖੇਤਰ ਵਿੱਚ ਹੋਣ ਕਰਕੇ ਝੀਲ ਤੱਕ ਸੜਕ ਰਾਹੀਂ ਪਹੁੰਚਣ ਦਾ ਕੋਈ ਰਸਤਾ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video of This Plane Dropped Thousands Of Fish Into A Utah Lake know why