ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੜਕੀ ਨੇ ਚੋਰੀ ਕਰਕੇ ਪਹਿਨੀਆਂ 8 ਜੀਨਸ, ਵੀਡੀਓ ਵਾਇਰਲ 

ਅੱਗ ਕੱਲ੍ਹ ਸੋਸ਼ਲ ਮੀਡੀਆ ਉੱਤੇ ਇੱਕ ਲੜਕੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹੈਰਾਨ ਕਰਨ ਵਾਲੀ ਵੀਡੀਓ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਇੱਕ ਸ਼ੋਰੂਮ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਗਈ ਲੜਕੀ ਨੇ ਆਪਣੀ ਜੀਨਸ ਦੇ ਉਪਰੋਂ 8 ਹੋਰ ਜੀਨਸ ਪਹਿਨੀਆਂ ਹੋਈਆਂ ਸਨ। 

 

ਇਹ ਵਾਧੂ 8 ਜੀਨਸ ਉਸ ਨੇ ਉਸੇ ਸ਼ੋਅਰੂਮ ਤੋਂ ਚੋਰੀ ਕੀਤੀਆਂ ਸਨ। ਫੇਸਬੁੱਕ, ਯੂ-ਟਿਊਬ ਸਣੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਮਹਿਲਾ ਦਾ ਵੀਡੀਓ ਕਾਈ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਖਪਤਕਾਰ ਇਸ 'ਤੇ ਵੱਖ-ਵੱਖ ਤਰੀਕਿਆਂ ਨਾਲ ਟਿਪਣੀਆਂ ਕਰ ਰਹੇ ਹਨ।

 

 


 

ਡੇਲੀ ਮੇਲ ਦੀ ਖ਼ਬਰ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਸ ਵੀਡੀਓ ਵਿੱਚ ਦਿਖਾਈ ਗਈ ਲੜਕੀ ਵੈਨਜ਼ੂਏਲਾ ਦੀ ਹੈ। ਇਹ ਵੀਡੀਓ ਅਤੇ ਘਟਨਾ ਕਿੱਥੇ ਵਾਪਰੀ ਇਸ ਦਾ ਪਤਾ ਨਹੀਂ ਹੈ। ਵੀਡੀਓ ਪੇਰੂ ਵਿੱਚ ਕਾਫ਼ੀ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਦਿਖਾਈ ਗਈ ਔਰਤ ਦੀ ਵੀ ਪਛਾਣ ਨਹੀਂ ਹੋ ਸਕੀ ਹੈ।

 

ਇਹ ਵੀਡੀਓ raymundo.mendoza.73 ਫੇਸਬੁੱਕ ਅਕਾਊਂਟ 'ਤੇ ਜਾਂ ਪੋਸਟ ਕੀਤੀ ਗਈ ਸੀ। ਇਸ ਨੂੰ 4.4 ਮਿਲੀਅਨ (44 ਲੱਖ) ਤੋਂ ਵੱਧ ਵਾਰ ਵੇਖਿਆ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Viral video : Woman caught shoplifting 8 pairs of jeans by wearing them all at once ordered to whip them off