ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਹਮਣੇ ਖੜ੍ਹੀ ਸੀ ਮੌਤ ਤੇ ਪੱਤਰਕਾਰ ਨੇ ਮੋਬਾਇਲ ਕੱਢ ਬਣਾਈ ਇਹ ਵੀਡੀਓ

ਸਾਹਮਣੇ ਖੜ੍ਹੀ ਸੀ ਮੌਤ ਤੇ ਪੱਤਰਕਾਰ ਨੇ ਮੋਬਾਇਲ ਕੱਢ ਬਣਾਈ ਇਹ ਵੀਡੀਓ

ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਦੂਰਦਰਸ਼ਨ ਦੇ ਇੱਕ ਕੈਮਰਾਮੈਨ ਅਚੂਤਾਨੰਦ ਸਾਹੂ ਸਮੇਤ ਨਕਸਲੀ ਹਮਲੇ 'ਚ ਦੋ ਸੀ.ਆਰ.ਪੀ.ਐਫ਼ ਜਵਾਨਾਂ ਦੀ ਮੌਤ ਹੋ ਗਈ ਸੀ। ਨਕਸਲੀ ਹਮਲੇ ਦੌਰਾਨ ਗੋਲੀਬਾਰੀ 'ਚ ਫਸੇ ਵੀਡੀਓ ਪੱਤਰਕਾਰ ਮੋਰ ਮੁਕਟ ਸ਼ਰਮਾ ਨੇ ਇੱਕ ਵੀਡੀਓ ਬਣਾਇਆ ਸੀ। ਇਸ ਵਿਡਿਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਪੱਤਰਕਾਰ ਗੋਲੀਆਂ ਦੀ ਆਵਾਜ਼ ਦੇ ਵਿਚਾਲੇ ਆਪਣੀ ਮਾਂ ਨੂੰ ਭਾਵਨਾਤਮਕ ਸੰਦੇਸ਼ ਦੇ ਰਿਹਾ ਹੈ।

 

 

 

ਮੰਗਲਵਾਰ ਨੂੰ ਜਦੋਂ 200 ਨਕਸਲੀਆਂ ਨੇ ਹਮਲਾ ਕੀਤਾ ਤਾਂ ਪੱਤਰਕਾਰ ਨੇ ਮਹਿਸੂਸ ਕੀਤਾ ਕਿ ਹੁਣ ਉਸਦਾ ਬਚਣਾ ਮੁਸ਼ਕਲ ਹੈ, ਅਜਿਹੇ ਮਾਹੌਲ 'ਚ, ਉਹਨੇ ਜ਼ਮੀਨ 'ਤੇ ਲੰਮਾ ਪੈ ਕੇ ਆਪਣਾ ਮੋਬਾਈਲ ਕੱਢਿਆ ਤੇ ਆਪਣੀ ਮਾਂ ਦੇ ਨਾਂ 'ਤੇ ਇੱਕ ਸੰਦੇਸ਼ ਰਿਕਾਰਡ ਕੀਤਾ। ਮੋਰ ਮੁਕੁਟ ਸ਼ਰਮਾ ਡੀਡੀ ਨਿਊਜ਼ ਦੀ ਉਸ ਹੀ ਟੀਮ ਦਾ ਹਿੱਸਾ ਸਨ, ਜੋ ਚੋਣਾਂ ਕਵਰ ਕਰਨ ਲਈ ਛੱਤੀਸਗੜ੍ਹ ਗਈ ਸੀ।

 

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਮੁਕੁਟ ਕਹਿੰਦਾ ਹੈ,' ਦਾਂਤੇਵਾੜਾ 'ਚ ਅੱਤਵਾਦੀ ਹਮਲਾ ਹੋ ਗਿਆ ਹੈ। ਅਸੀਂ ਇੱਥੇ ਕਵਰੇਜ ਲਈ ਆਏ ਸੀ ਅਚਾਨਕ ਰਾਸਤੇ 'ਚ ਮਾਓਵਾਦੀਆਂ ਨੇ ਉਨ੍ਹਾਂ ਨੂੰ ਘੇਰ ਲਿਆ।ਮੰਮੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਹੋ ਸਕਦਾ ਹੈ ਕਿ ਮੈਂ ਹਮਲੇ ਵਿੱਚ ਮਾਰਿਆ ਜਾਵਾ। ਏਥੇ ਬਚਣਾ ਮੁਸ਼ਕਿਲ ਹੈ। ਇੱਥੇ  ਹਾਲਾਤ ਸਹੀ ਨਹੀਂ ਹਨ। ਮੈਨੂੰ ਨਹੀਂ ਪਤਾ ਕਿ ਮੌਤ ਨੂੰ ਸਾਹਮਣੇ ਦੇਖ ਕੇ ਡਰ ਕਿਉਂ ਨਹੀਂ ਲੱਗ ਰਿਹਾ। ਮੇਰੇ ਨਾਲ 6- 7 ਜਵਾਨ ਹਨ। ਸਾਨੂੰ ਹਰ ਪਾਸੇ ਤੋਂ ਘੇਰਿਆ ਹੋਇਆ ਹੈ। '

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch full viral video of journalist caught in attack in chattisgarh