ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO- ਕੈਪਟਨ ਦੀ ਵਾਇਰਲ ਵੀਡੀਓ ਨੇ ਪੰਜਾਬ ਪੁਲਿਸ ਨੂੰ ਪਾਇਆ ਭਾਜੜਾਂ

ਕੈਪਟਨ ਦੀ ਵਾਇਰਲ ਵੀਡੀਓ ਨੇ ਪੰਜਾਬ ਪੁਲਿਸ ਨੂੰ ਪਾਇਆ ਭਾਜੜਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ ਕਰਕੇ ਅਫਸਰਾਂ ਤੇ ਪੁਲਸ ਵਿਭਾਗ ਵਿਚਾਲੇ ਹਡਕੰਪ ਮਚ ਗਿਆ। ਅਾਨਨ ਫਾਨਨ ਵਿੱਚ ਪੰਜਾਬ ਪੁਲਿਸ ਦੀ ਸਾਈਬਰ ਸੈਲ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਵੀਡੀਓ ਹਟਵਾਾ ਦਿੱਤਾ।

 

ਇਸ ਤੋਂ ਇਲਾਵ  ਆਈਟੀ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ।

ਯੂਟਿਊਬ ਉੱਤੇ ਚੈਨਲ ਪੰਜਾਬ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ।

 


ਸ਼ੁਰੂਆਤੀ ਪੜਤਾਲ ਵਿੱਚ ਪਤਾ ਲੱਗਾ ਕਿ ਇਸ ਨੂੰ ਇੰਸਟਾ ਯੂਜ਼ਰ (@harshsofat) ਨੇ ਅੱਪਲੋਡ ਕੀਤਾ ਸੀ। ਪੁਲਿਸ ਦੇ ਬੁਲਾਰੇ ਅਨੁਸਾਰ ਪੁਲਿਸ ਨੇ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਵੀਡੀਓ ਸਮੱਗਰੀ ਹਟਾਉਣ ਲਈ ਵੀ ਕਦਮ ਚੁੱਕੇ ਹਨ। ਵੀਡੀਓ ਵਿੱਚ ਕੈਪਟਨ ਦੀ ਅਵਾਜ਼ ਨੂੰ ਕੁਝ ਇਸ ਤਰੀਕੇ ਨਾਲ ਘਟਾ ਕੇ ਚਲਾਇਆ ਜਾਂਦਾ ਹੈ ਕਿ ਲੱਗਦਾ ਹੈ ਉਹ ਕੇਸੇ ਡਰੱਗ ਦੇ ਪ੍ਰਭਾਵ ਹੇਠ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch viral punjab punjabi video watch captain amrinder viral video