ਅਗਲੀ ਕਹਾਣੀ

ਮੁੰਡੇ ਨੂੰ ਵਿਆਹ ਲਈ ਨਹੀਂ ਲੱਭੀ ਮਨਪਸੰਦ ਦੀ ਕੁੜੀ ਤਾਂ ਫ਼ਿਰ...

ਮੁੰਡੇ ਨੂੰ ਵਿਆਹ ਲਈ ਨਹੀਂ ਲੱਭੀ ਮਨਪਸੰਦ ਦੀ ਕੁੜੀ ਤਾਂ ਫ਼ਿਰ...

ਪਿਛੇਲ ਹਫ਼ਤੇ ਇੱਕ ਕੁੜੀ ਲਈ ਲਈ ਕੋਈ ਢੁਕਵਾਂ ਮੁੰਡਾ ਲੱਭਣ ਵਿੱਚ ਨਾਕਾਮ ਰਹਿਣ 'ਤੇ ਇੱਕ ਵਿਆਹ ਗੱਠਜੋੜ ਫਰਮ ਨੂੰ ਜੁਰਮਾਨਾ ਹੋਇਆ ਸੀ। ਹੁਣ ਇਸੇ ਕੰਪਨੀ ਨੂੰ ਇੱਕ ਵਾਰ ਪਿਰ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਇਹ ਫਰਮ ਇੱਕ ਮੁੰਡੇ ਦੇ ਪਸੰਦ ਦੀ ਕੁੜੀ ਲੱਭਣ ਵਿੱਚ ਅਸਫਲ ਰਹੀ ਹੈ।

 

. ਇਹ ਸ਼ਿਕਾਇਤ ਅੰਬਾਲਾ ਨਿਵਾਸੀ ਨੇਹਾ ਅਗਰਵਾਲ  ਵੱਲੋਂ ਦਾਇਰ ਕੀਤੀ ਗਈ ਸੀ ਜੋ ਆਪਣੇ ਘਰ ਦੇ ਇੱਕ ਜੀਅ ਦੇ ਵਿਆਹ ਲਈ ਕੁੜੀ ਦੀ ਤਲਾਸ਼ ਵਿੱਚ ਸੀ। ਹੁਣ ਖਪਤਕਾਰ ਫੋਰਮ ਨੇ ਇਸ ਵਿਆਹ ਫਰਮ ਨੂੰ ਨੇਹਾ ਅਗਰਵਾਲ  ਨੂੰ 45,000 ਰੁਪਏ ਵਾਪਸ ਕਰਨ ਤੇ ਨਾਲ ਹੀ ₹12,000 ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ।

 

ਆਪਣੀ ਪਟੀਸ਼ਨ ਵਿੱਚ ਅਗਰਵਾਲ ਨੇ ਕਿਹਾ ਕਿ ਉਸਨੇ ਫਰਮ ਦੀ ਸੇਵਾਵਾਂ ਦਾ ਲਾਭ ਲੈਣ ਲਈ 12 ਮਹੀਨਿਆਂ ਦੀ ਮੈਂਬਰਸ਼ਿਪ ਲਈ 50,000 ਰੁਪਏ ਅਦਾ ਕੀਤੇ ਸਨ। ਜੋ ਉਹ ਆਪਣੇ ਜੀਜੇ ਦੇ ਲਈ ਢੁੱਕਵਾਂ ਮੈਚ ਲੱਭ ਸਕੇ. ਫਰਮ ਲੰਬੇ ਸਮੇ ਤੱਕ ਟਾਲ-ਮਟੋਲ ਕਰਹੀ ਰਹੀ ਤੇ ਉਨ੍ਹੇ ਚਿਰ ਵਿੱਚ ਉਸਦੀ ਮੈਂਬਰਸ਼ਿੱਪ ਦਾ ਸਮਾਂ ਪੂਰਾ ਹੋ ਗਿਆ।

 

ਅਗਰਵਾਲ ਨੇ ਵਿਆਜ ਸਮੇਤ ਰਕਮ ਵਾਪਸ ਕਰਨ ਲਈ ਕੰਪਨੀ ਤੋਂ ਸੰਪਰਕ ਕੀਤਾ ਸੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਉਸਨੇ ਫਰਮ ਦੁਆਰਾ ਪ੍ਰਦਾਨ ਕੀਤੀਆਂ ਘਟੀਆਂ ਸੇਵਾਵਾਂ ਦੇ ਵਿਰੁੱਧ ਪੁਲਿਸ ਨਾਲ  ਸੰਪਰਕ ਕੀਤਾ।

 

ਫਰਮ ਨੇ ਕੀ ਕਿਹਾ

 

ਫਰਮ ਨੇ ਕਿਹਾ ਕਿ ਉਹ ਸ਼ਿਕਾਇਤਕਰਤਾ ਨੂੰ 21 ਪ੍ਰੋਫਾਈਲਾਂ ਪ੍ਰਦਾਨ ਕਰਨ ਲਈ ਪਾਬੰਦ ਸਨ, ਪਰ ਹੁਣ ਤੱਕ 31 ਪ੍ਰੋਫਾਈਲਾਂ ਮੁਹੱਈਆ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ ਚਾਰ ਨੂੰ  ਉਨ੍ਹਾਂ ਦੇ ਪਰਿਵਾਰ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੁੰਡੇ ਦੀ ਤਰਜੀਹ ਮੁਤਾਬਕ 12 ਮੀਟਿੰਗਾਂ ਦਾ ਵੀ ਆਯੋਜਨ ਕੀਤਾ ਸੀ।

 

'ਖਰਾਬ ਸੇਵਾਵਾਂ'

 

ਫੋਰਮ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਫਰਮ ਨੇ ਸ਼ਿਕਾਇਤਕਰਤਾ ਨੂੰ ਜੇ ਢੁਕਵੇਂ ਪ੍ਰੋਫਾਈਲ (ਫਾਰ) ਭੇਜੇ ਹੁੰਦੇ , ਤਾਂ ਮਾਮਲਾ ਨਿਸ਼ਚਿਤ ਤੌਰ ਤੇ ਵੱਖਰਾ ਹੋਣਾ ਸੀ. ਬਿਨ੍ਹਾਂ ਗੱਲ ਤੋਂ 'ਤੇ ਕੋਈ ਵੀ ਖਪਤਕਾਰ ਫੋਰਮ ਦੇ ਦਰਵਾਜ਼ੇ ਨੂੰ ਖੜਕਾਉਣਾ ਨਹੀਂ ਚਾਹੇਗਾ ... ਇੱਥੇ ਸ਼ਿਕਾਇਤਕਰਤਾ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ। ਇਸ ਲਈ ਉਸਨੂੰ ਖਰਾਬ ਸੇਵਾਵਾਂ ਬਾਰੇ ਸ਼ਿਕਾਇਤ ਕਰਨ ਲਈ ਪੁਲਿਸ ਕੋਲ ਜਾਣਾ ਪਿਆ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wedding alliance company was penalised for failure to provide any suitable match for a boy