ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਕੁੱਤੇ ਨੂੰ ਨਿਗਲ ਗਿਆ 20 ਮੀਟਰ ਲੰਬਾ ਇਹ ਅਜਗਰ!

ਖੇਤ ਚ ਇੱਕ ਕੁੱਤੇ ਨੂੰ ਨਿਗਲਦੇ ਦੇਖ ਪਿੰਡ ਵਾਲਿਆਂ ਦੀ ਸੂਚਨਾ ਮਿਲਣ ਮਗਰੋਂ ਹਰਿਆਣਾ ਦੇ ਗੁਰੂਗ੍ਰਾਮ ਤੋਂ ਲਗਭਗ 102 ਕਿਲੋਮੀਟਰ ਪਲਵਲ ਦੇ ਗਰੋਟਾ ਪਿੰਡ ਚ ਬੁੱਧਵਾਰ ਨੂੰ ਜੰਗਲਾਤ ਵਿਭਾਗ ਦੇ ਕਾਮ‌ਿਆਂ ਨੇ ਇੱਕ 20 ਮੀਟਰ ਲੰਬਾ ਅਜਗਰ ਕਾਬੂ ਕੀਤਾ।  ਜਿਸ ਤੋਂ ਬਾਅਦ ਇਸ ਅਜਗਰ ਨੂੰ ਕਿਸੇ ਤਰ੍ਹਾਂ ਸੱਟ ਲੱਗਣ ਦੇ ਖਦਸ਼ੇ ਨੂੰ ਦੇਖਦਿਆਂ ਕਾਮਿਆਂ ਨੇ ਕੁੱਝ ਦੇਰ ਉਡੀਕਣ ਮਗਰੋਂ ਇਸ ਅਜਗਰ ਨੂੰ ਦੂਰ ਜੰਗਲ ਚ ਛੱਡ ਦਿੱਤਾ।

 

ਜਾਣਕਾਰੀ ਮੁਤਾਬਕ ਬੁੱਧਵਾਰ ਦੀ ਦੁਪਿਹਰ ਗਰੋਟਾ ਪਿੰਡ ਦੇ ਲੋਕਾਂ ਨੇ ਖੇਤਾਂ ਚ ਕੁੱਤੇ ਨੂੰ ਜ਼ੋਰ ਜ਼ੋਰ ਨਾਲ ਭੌਂਕਦੇ ਹੋਏ ਸੁਣਿਆ। ਜਦ ਲੋਕ ਮੌਕੇ ਤੇ ਗਏ ਤਾਂ ਦੇਖਿਆ ਕਿ ਅਜਗਰ ਇੱਕ ਕੁੱਤੇ ਦੇ ਬੱਚੇ ਨੂੰ ਨਿਗਲਣ ਦੀ ਕੋਸਿ਼ਸ਼ ਕਰ ਰਿਹਾ ਸੀ। ਲੋਕਾਂ ਨੇ ਪੰਜ ਸਾਲ ਦੇ ਕੁੱਤੇ ਨੂੰ ਬਚਾਉਣ ਦੀ ਕੋਸਿ਼ਸ਼ ਵੀ ਕੀਤੀ ਪਰ ਉਹ ਸਫਲ ਨਾ ਹੋ ਸਕੇ।

 

ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਦੀ ਟੀਮ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੱਦ ਕੇ ਇਸ ਅਜਗਰ ਨੂੰ ਕਾਬੂ ਕੀਤਾ ਗਿਆ।

 

ਜੰਗਲਾਤ ‌ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਅਜਗਰ ਚ ਅਜਿਹੀ ਮਜ਼ਬੂਤ ਪਾਚਨ ਸ਼ਕਤੀ ਹੁੰਦੀ ਹੈ ਜਿਸ ਨਾਲ ਉਹ ਕੁੱਤੇ ਜਾਂ ਬਕਰੇ ਨੂੰ ਨਿਗਲ ਕੇ ਉਸਨੂੰ ਪਚਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹੀਨੇ ਚ ਇਹ 15ਵਾਂ ਜਾਨਵਰ ਫੜ੍ਹਿਆ ਗਿਆ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When the dog swallowed it 20 meters long this dragon