ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਲੜਕੀ ਨੂੰ ਦੇਖ ਰਹੇ ਪਤੀ ਦੇ ਸਿਰ ’ਚ ਪਤਨੀ ਨੇ ਮਾਰਿਆ ਲੈਪਟਾਪ

ਅਮਰੀਕਾ ਦੇ ਮਿਆਮੀ ਚ ਜਹਾਜ਼ ਅੰਦਰ ਹੋਈ ਇਸ ਘਟਨਾ ਨੇ ਹਰੇਕ ਕਿਸੇ ਨੂੰ ਹੈਰਾਨ ਕਰ ਦਿੱਤਾ। ਜਹਾਜ਼ ਅੰਦਰ ਔਰਤ ਨੇ ਆਪਣੇ ਪਤੀ ਦੇ ਸਿਰ ’ਤੇ ਲੈਪਟਾਪ ਦੇ ਮਾਰਿਆ। ਘਟਨਾ 21 ਜੁਲਾਈ ਦੀ ਦੱਸੀ ਜਾ ਰਹੀ ਹੈ। ਐਤਵਾਰ ਨੂੰ ਮਿਆਮੀ ਤੋਂ ਲਾਸ ਏਂਜਲਿਸ ਲਈ ਜਹਾਜ਼ ਦੇ ਉਡਾਨ ਭਰਨ ਤੋਂ ਪਹਿਲਾਂ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

 

ਵੀਡੀਓ ਚ ਸਾਫ ਨਜ਼ਰ ਆ ਰਿਹਾ ਹੈ ਕਿ ਚਿੱਟੇ ਕੱਪੜਿਆਂ ਅਤੇ ਕਾਲ਼ੀ ਐਨਕ ਪਾਈ ਹੋਈ ਪਤਨੀ ਆਪਣੇ ਪਤੀ ’ਤੇ ਜ਼ੋਰ-ਜ਼ੋਰ ਨਾਲ ਚਿੱਕਾਂ ਮਾਰ ਰਹੀ ਹੈ ਤੇ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ ਜਿਹੜਾ ਕਿ ਉਸਦਾ ਪਤੀ ਦਸਿਆ ਜਾ ਰਿਹਾ ਹੈ। ਵੀਡੀਓ ਨੂੰ ਜਹਾਜ਼ ਚ ਮੌਜੂਦ ਕਿਸੇ ਮੁਸਾਫਰ ਨੇ ਰਿਕਾਰਡ ਕੀਤਾ ਹੈ।

 

24 ਜੁਲਾਈ ਨੂੰ ਪੁਲਿਸ ਨੇ ਦਸਿਆ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਮਲਾ ਕਰਨ ਵਾਲੀਟਿਫ਼ਨੀ ਮੈਕਮੋਰੇ ਨਾਂ ਦੀ ਔਰਤ ਸ਼ਰਾਬ ਪੀ ਰਹੀ ਸੀ ਤੇ ਆਪਣੇ ਪਤੀ ’ਤੇ ਜ਼ੋਰ-ਜ਼ੋਰ ਨਾਲ ਚਿੱਕਾਂ ਮਾਰ ਰਹੀ ਹੈ ਕਿਉਂਕਿ ਉਸਦਾ ਪਤੀ ਕਿਸੇ ਲੜਕੀ ਨੂੰ ਦੇਖ ਰਿਹਾ ਸੀ।

 

ਵੀਡੀਓ ਚ ਔਰਤ ਨੂੰ ਫਲਾਈਟ ਅਟੈਂਡਰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਟਿਫ਼ਨੀ ਜ਼ੋਰ-ਜ਼ੋਰ ਨਾਲ ਚਿੱਕਾਂ ਮਾਰ ਰਹੀ ਸੀ ਜਿਸ ਨੂੰ ਦੇਖਦੇ ਹੋਏ ਉਸਦਾ ਪਤੀ ਸੀਟ ਤੋਂ ਉਠਿਆ ਤੇ ਬਾਹਰ ਨਿਕਲਣ ਲਈ ਭੱਜਿਆ। ਪਤਨੀ ਟਿਫ਼ਨੀ ਪਤੀ ਦੇ ਪਿੱਛੇ ਗਈ ਤੇ ਲੈਪਟਾਪ ਉਸ ਦੇ ਸਿਰ ਚ ਦੇ ਮਾਰਿਆ।

 

ਜਿਸ ਤੋਂ ਬਾਅਦ ਔਰਤ ਨੂੰ ਦਸਿਆ ਗਿਆ ਕਿ ਉਸ ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਪਰ ਔਰਤ ’ਤੇ ਕੋਈ ਅਸਰ ਨਾ ਹੋਇਆ। ਔਰਤ ‘ਠੀਕ ਹੈ, ਕੋਈ ਗੰਲ ਨਹੀਂ’ ਕਹਿ ਕੇ ਬੈਠ ਗਈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife hits laptop on husbands head while looking to girl in plan at miami