ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ ਦੋ ਦਿਨਾਂ ਬਾਅਦ ਪਤਨੀ ਸਾਹਮਣੇ ਆਇਆ ਪਤੀ ਦਾ ਸੱਚ

ਗਾਜ਼ੀਆਬਾਦ ਦੇ ਵਸੁੰਧਰਾ ਦੀ ਰਹਿਣ ਵਾਲੀ ਇਕ ਔਰਤ ਨੇ ਤੰਗ ਪ੍ਰੇਸ਼ਾਨ ਕਰਨ ਅਤੇ ਧੋਖਾ ਦੇ ਕੇ ਵਿਆਹ ਕਰਾਉਣ ਲਈ ਉਸਦੇ ਪਤੀ ਸਣੇ ਸੱਤ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰਿਆਂ ਨੇ ਉਸ ਨੂੰ ਦੋ ਵਾਰ ਘਰੋਂ ਬਾਹਰ ਕੱਢਿਆ ਇਸ ਤੋਂ ਬਾਅਦ ਪੀੜਤ ਲੜਕੀ ਨੇ ਐਸਐਸਪੀ ਕੋਲ ਅਪੀਲ ਕੀਤੀ ਹੁਣ ਐਸਐਸਪੀ ਦੇ ਆਦੇਸ਼ਾਂ ਤੇ ਮਹਿਲਾ ਥਾਣਾ ਸਦਰ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

 

ਪੀੜਤ ਲੜਕੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਵਿਆਹ ਆਗਰਾ ਦੇ ਇਕ ਨੌਜਵਾਨ ਨਾਲ 21 ਫਰਵਰੀ 2019 ਨੂੰ ਹੋਇਆ ਸੀ ਵਿਆਹ ਤੋਂ ਦੋ ਦਿਨ ਬਾਅਦ ਇਕ ਜਵਾਨ ਔਰਤ ਉਸਦੇ ਘਰ ਆਈ ਤੇ ਹੰਗਾਮਾ ਕਰਨ ਲੱਗੀ ਇਸ ਤੋਂ ਬਾਅਦ ਉਸਦੇ ਸਹੁਰੇ ਉਸ ਨੂੰ ਕਮਰੇ ਲੈ ਗਏ ਤੇ ਦੋਨਾਂ ਚ ਬਹਿਸ ਹੋ ਗਈ। ਪਤਾ ਲੱਗਿਆ ਹੈ ਕਿ ਉਕਤ ਔਰਤ ਉਸ ਦੇ ਪਤੀ ਦੀ ਪਹਿਲੀ ਪਤਨੀ ਹੈ ਜਿਸ ਘਰ ਉਹ ਵਿਆਹ ਕੇ ਆਈ ਹੈ, ਉਹੀ ਘਰ ਉਕਤ ਪਹਿਲੀ ਪਤਨੀ ਦੇ ਨਾਂ 'ਤੇ ਹੈ।

 

ਉਸ ਵਕਤ ਸਹੁਰਿਆਂ ਨੇ ਲੜਕੀ ਨੂੰ ਇਹ ਕਹਿ ਕੇ ਵਾਪਸ ਭੇਜਿਆ ਕਿ ਉਹ ਦਿੱਲੀ ਚ ਉਸ ਦੇ ਘਰ ਆਉਣਗੇ ਤੇ ਦੋ ਚਾਰ ਦਿਨਾਂ ਗੱਲ ਕਰਨਗੇ ਇਸ ਦੇ ਨਾਲ ਹੀ ਜਦੋਂ ਪੀੜਤ ਲੜਕੀ ਨੇ ਇਸ ਸਬੰਧੀ ਸਹੁਰਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਹੰਗਾਮਾ ਕਰਨ ਵਾਲੀ ਔਰਤ ਦੀ ਮਾਨਸਿਕ ਸਥਿਤੀ ਖ਼ਰਾਬ ਹੋਣ ਦੀ ਗੱਲ ਕੀਤੀ ਪੀੜਤ ਲੜਕੀ ਨੇ ਦੋਸ਼ ਲਗਾਇਆ ਹੈ ਕਿ ਮਾਮਲੇ ਦਾ ਖੁਲਾਸਾ ਹੋਣ ਦੇ ਬਾਅਦ ਸਹੁਰਿਆਂ ਨੇ ਦਾਜ ਦੀ ਮੰਗ ਕਰਦਿਆਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife knows the truth of husband two days after marriage