ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਦਾ ਕਟਿਆ ਸਿਰ ਲੈ ਕੇ ਥਾਣੇ ਪੁੱਜੀ ਔਰਤ

ਅਸਾਮ ਦੇ ਲਖੀਮਪੁਰ ਤੋਂ ਇਕ ਦਿਲ ਕੰਭਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਔਰਤ ਆਪਣੇ ਪਤੀ ਦਾ ਕਤਲ ਤੋਂ ਬਾਅਦ ਉਸਦੇ ਕਟੇ ਸਿਰ ਨੂੰ ਲੈ ਕੇ ਥਾਣੇ ਪਹੁੰਚ ਗਈ। ਪੁਲਿਸ ਨੇ ਉਸ ਨੂੰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

 

ਜਾਣਕਾਰੀ ਮੁਤਾਬਕ ਘਟਨਾ 28 ਮਈ ਦੀ ਹੈ। ਦੋਸ਼ੀ ਪਤਨੀ ਨੇ ਪੁਲਿਸ ਨੂੰ ਦਸਿਆ ਕਿ ਉਸ ਦਾ ਪਤੀ ਸ਼ਰਾਬੀ ਸੀ। ਉਹ ਸ਼ਰਾਬੀ ਪਤੀ ਦੇ ਝਗੜੇ ਤੋਂ ਅੱਕ ਗਈ ਸੀ ਤੇ ਇਸ ਲਈ ਉਸ ਨੇ ਗੁੱਸੇ ਚ ਕੁਹਾੜਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

 

ਔਰਤ ਨੇ ਕਿਹਾ, 'ਪਤੀ ਕੁਹਾੜੇ ਨਾਲ ਮੈਨੂੰ ਕੁੱਟਿਆ ਕਰਦਾ ਸੀ। ਮੈਂ ਆਪਣੇ ਪਤੀ ਨੂੰ ਛੱਡਣ ਦਾ ਵੀ ਮਨ ਬਣਾਇਆ ਸੀ ਪਰ ਮੇਰੇ ਬੱਚਿਆਂ ਕਾਰਨ ਮੈਂ ਇੰਝ ਨਹੀਂ ਕਰ ਸਕੀ। ਮੈਨੂੰ ਮੇਰੇ ਪਤੀ ਨੂੰ ਮਾਰਨਾ ਪਿਆ ਨਹੀਂ ਤਾਂ ਉਹ ਮੈਨੂੰ ਮਾਰ ਦਿੰਦਾ।

 

ਪੁਲਿਸ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਔਰਤ ਨੇ ਉਸ ਦਾ ਗੁਨਾਹ ਕਬੂਲ ਕਰ ਲਿਆ ਤੇ ਕਿਹਾ ਕਿ ਉਸਨੇ ਗੁੱਸੇ ਚ ਇਹ ਕੀਤਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman killed her husband and reached police station with his chopped head in Assam