ਜ਼ਿੰਬਾਬਵੇ ਦੇ ਪ੍ਰਸਿੱਧ ਗੇਮ ਰਿਜ਼ਰਵ ਵਿੱਚ ਹਾਥੀਆਂ ਦੀਆਂ ਤਸਵੀਰਾਂ ਲੈਣਾ ਇੱਕ ਵਿਦੇਸ਼ੀ ਯਾਤਰੀ ਲਈ ਮਹਿੰਗਾ ਸਾਬਤ ਹੋ ਗਿਆ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ 40 ਸਾਲ ਦੀ ਇੱਕ ਔਰਤ ਸੁਰੱਖਿਆ ਘੇਰਾ ਤੋੜ ਕੇ ਹਾਥੀਆਂ ਦੇ ਝੁੰਡ ਦੀ ਤਸਵੀਰ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇੱਕ ਹਾਥੀ ਨੇ ਉਸ ਨੂੰ ਕੁਚਲ ਕੇ ਨੂੰ ਮਾਰ ਦਿੱਤਾ।
ਖ਼ਬਰ ਅਨੁਸਾਰ, ਇਹ ਘਟਨਾ ਬੁੱਧਵਾਰ ਨੂੰ ਮਨਪੋਲਸ ਗੇਮਜ਼ ਰਿਜ਼ਰਵ ਵਿੱਚ ਵਾਪਰੀ ਜਦੋਂ ਔਰਤ ਸੁਰਖਿਆ ਗੱਡੀ ਤੋਂ ਹੇਠਾਂ ਆਈ ਤੇ ਜੰਗਲ ਵਿਚ ਪੈਦਲ ਚੱਲੀ। ਇਸ ਸਮੇਂ ਦੌਰਾਨ ਕੁਝ ਸੈਲਾਨੀਆਂ ਨੇ ਪਾਰਕ ਵਿੱਚ ਦਾਖਲ ਹੋਏ ਹਾਥੀਆਂ ਦੇ ਝੁੰਡ ਨੂੰ ਉਕਸਾਇਆ ਅਤੇ ਇਸ ਤੋਂ ਬਾਅਦ ਕੁਝ ਲੋਕਾਂ ਨੇ ਇਹਨਾਂ ਹਾਥੀਆਂ ਦੇ ਫੋਟੋਆਂ ਨੂੰ ਕੱਲਿਕ ਕਰਨਾ ਸ਼ੁਰੂ ਕੀਤਾ।
ਜ਼ਿੰਬਾਬਵੇ ਵਾਈਲਡਲਾਈਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗੁੱਸੇ ਵਿੱਚ ਆਏ ਹਾਥੀ ਨੇ ਉਸ ਔਰਤ 'ਤੇ ਹਮਲਾ ਕੀਤਾ ਸੀ। ਔਰਤ ਦੇ ਕਈ ਗੰਭੀਰ ਸੱਟਾਂ ਲੱਗੀਆਂ. ਜਿਸ ਨਾਲ ਰਾਤ ਨੂੰ ਹੀ ਉਸ ਦੀ ਮੌਤ ਹੋ ਗਈ।
ਜ਼ਿੰਬਾਬਵੇ ਵਿਚ ਹਾਥੀਆਂ ਦਾ ਹਮਲਾ ਕਰ ਦੇਣਾ ਆਮ ਜਿਹੀ ਗੱਲ ਹੈ। ਇੱਥੇ ਹਾਥੀਆਂ ਦੀ ਗਿਣਤੀ 84000 ਦੇ ਨੇੜੇ ਹੈ. ਪਿਛਲੇ ਸਾਲ ਹਾਥੀ ਦੇ ਨਾਲ ਫੋਟੋਆਂ ਲੈਣ ਦੇ ਚੱਕਰ 'ਚ ਇੱਕ ਸਥਾਨਕ ਵਿਅਕਤੀ ਦੀ ਵੀ ਜਾਨ ਚਲੀ ਗਈ ਸੀ।