ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੂਬਸੂਰਤੀ ਦਿਖਾਉਣ ਲਈ ਕੁੜੀ ਨੇ ਰੰਗੇ ਸੀ ਵਾਲ, ਬਦਲ ਗਿਆ ਚਿਹਰੇ ਦਾ ਆਕਾਰ

1 / 2ਖੂਬਸੂਰਤੀ ਦਿਖਾਉਣ ਲਈ ਕੁੜੀ ਨੇ ਰੰਗੇ ਸੀ ਵਾਲ, ਬਦਲ ਗਿਆ ਚਿਹਰੇ ਦਾ ਆਕਾਰ

2 / 2ਖੂਬਸੂਰਤੀ ਦਿਖਾਉਣ ਲਈ ਕੁੜੀ ਨੇ ਰੰਗੇ ਸੀ ਵਾਲ, ਬਦਲ ਗਿਆ ਚਿਹਰੇ ਦਾ ਆਕਾਰ

PreviousNext

ਵਾਲਾਂ ਨੂੰ ਰੰਗਣ ਦੀ ਚਾਹਤ ਬੰਦੇ ਦੀ ਮਜਬੂਰੀ ਵੀ ਹੁੰਦੀ ਹੈ ਅਤੇ ਸ਼ੌਕ ਵੀ। ਵਾਲ ਜਦੋਂ ਸਫੇਦ ਆਉਣ ਲੱਗ ਜਾਣ ਤਾਂ ਵਾਲਾਂ ਨੂੰ ਕਾਲਾ ਕਰਨ ਲਈ ਬਾਜ਼ਾਰ ਚ ਕਈ ਤਰ੍ਹਾਂ ਦੀਆਂ ਮਹਿੰਦੀਆਂ ਤੇ ਡਾਈ ਕਲਰ ਮਿਲ ਜਾਂਦੇ ਹਨ। ਇਸੇ ਤਰ੍ਹਾਂ ਸ਼ੌਕ ਨਾਲ ਵਾਲਾਂ ਨੂੰ ਰੰਗ ਕਰਨ ਲਈ ਵੀ ਬਾਜ਼ਾਰ ਚ ਇੱਕ ਤੋਂ ਇੱਕ ਉਤਪਾਦ ਮਾਰਕਿਟ ਚ ਮੌਜੂਦ ਹਨ। ਪਰ ਜੇਕਰ ਇਨ੍ਹਾਂ ਰੰਗੀਨ ਉਤਪਾਦਾਂ ਚੋਂ ਕੋਈ ਰੰਗ ਤੁਹਾਨੂੰ ਹਾਨੀ ਪਹੁੰਚਾ ਦੇਵੇ ਤਾਂ ਫਿਰ ਤੁਹਾਡੇ ਤੇ ਕੀ ਬੀਤੇਗੀ, ਇਸਦਾ ਅੰਦਾਜ਼ਾ ਸਿਰਫ ਮੌਕੇ ਤੇ ਹੀ ਲਗਾਇਆ ਜਾ ਸਕਦਾ ਹੈ।

 

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਪੈਰਿਸ ਦੀ ਰਹਿਣ ਵਾਲੀ ਐਸਟਿਲ ਨਾਂ 19 ਸਾਲਾਂ ਲੜਕੀ ਨੇ ਸਥਾਨਕ ਨੇੜਲੇ ਬਾਜ਼ਾਰ ਤੋਂ ਵਾਲਾਂ ਨੂੰ ਰੰਗ ਕਰਨ ਲਈ ਡਾਈ ਖਰੀਦੀ। ਡਾਈ ਲਗਾਉਣ ਮਗਰੋਂ ਐਸਟਿਲ ਨੂੰ ਸਾਹ ਲੈਣ ਚ ਮੁਸ਼ਕਲ ਹੋਣ ਲੱਗੀ ਅਤੇ ਸਿਰ ਚ ਖਾਰਸ਼ ਹੋਣ ਲੱਗੀ।ਅਗਲੀ ਸਵੇਰ ਐਸਟਿਲ ਨੇ ਜਦੋੋਂ ਆਪਣਾ ਸਿਰ ਦੇਖਿਆ ਤਾਂ ਉਸਦਾ ਸਿਰ ਪਹਿਲਾਂ ਨਾਲੋਂ ਦੁੱਗਣੇ ਆਕਾਰ ਦਾ ਹੋ ਚੁੱਕਿਆ ਸੀ। ਸਿਰਫ ਉਸਦਾ ਸਿਰ ਹੀ ਨਹੀਂ ਬਲਕਿ ਐਸਟਿਲ ਦੀ ਜੀਭ ਦਾ ਵੀ ਆਕਾਰ ਵੱਧਣ ਲੱਗ ਪਿਆ ਸੀ। ਜਿਵੇਂ ਹੀ ਡਾਕਟਰ ਕੋਲ ਪੁੱਜੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਡਾਈ ਚ ਮੌਜੂਦ ਕੈਮਿਕਲ ਕਾਰਨ ਇਹ ਪ੍ਰਤੀਕਿਰਿਆ (ਰਿਐਕਸ਼ਨ) ਹੋਇਆ ਸੀ।


ਇਹ ਕੈਮੀਕਲ ਆਮ ਤੌਰ ਤੇ ਸੁੰਦਰਤਾ ਲਈ ਵਰਤੇ ਜਾਣ ਵਾਲੇ ਉਤਪਾਦਾਂ ਚ ਪਾਇਆ ਜਾਂਦਾ ਹੈ। ਐਸਟਿਲ ਨੇ ਗਲਤੀ ਇਹ ਕੀਤੀ ਕਿ ਉਸਨੇ ਪੈਚ ਟੈਸਟ ਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਪੈਚ ਟੈਸਟ ਚ 48 ਘੰਟਿਆਂ ਦਾ ਸਮਾਂ ਲਿਖਿਆ ਹੋਇਆ ਸੀ ਕਿ ਡਾਈ ਨੂੰ ਟਰਾਈ ਕਰਨ ਮਗਰੋਂ 48 ਘੰਟਿਆਂ ਤੱਕ ਜਾਂਚ ਕਰੋ ਕਿ ਕੋਈ ਰਿਐਕਸ਼ਨ ਤਾਂ ਨਹੀਂ ਹੁੰਦਾ।

 

ਪਰ ਐਸਟਿਲ ਨੇ ਸਿਰਫ 30 ਮਿੰਟਾਂ ਦੇ ਟੈਸਟ ਮਗਰੋਂ ਹੀ ਡਾਈ ਨੂੰ ਆਪਣੇ ਵਾਲਾਂ ਚ ਲਗਾ ਲਿਆ ਸੀ। ਡਾਕਟਰ ਨੇ ਐਸਟਿਲ ਨੂੰ ਏਡ੍ਰੇਨੇਲਿਨ ਦਾ ਇੰਜੈਕਸ਼ਨ ਲਗਾਇਆ ਅਤੇ ਕੁੱਝ ਸਮੇਂ ਬਾਅਦ ਉਸਦਾ ਚਿਹਰਾ ਪਹਿਲਾਂ ਵਾਂਗ ਠੀਕ ਹੋ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Womans severe allergic reaction after hair dye head sized doubled