ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਦੀ ਜੀਭ ਹੋਈ ਕਾਲੀ ਤੇ ਉੱਗ ਆਏ ਵਾਲ, ਜਾਣੋ ਪੂਰਾ ਮਾਮਲਾ

ਔਰਤ ਦੀ ਜੀਭ ਹੋਈ ਕਾਲੀ ਤੇ ਉੱਗ ਆਏ ਵਾਲ, ਜਾਣੋ ਪੂਰਾ ਮਾਮਲਾ

ਕਿਸੇ ਦੁਰਘਟਨਾ ਤੋਂ ਬਾਅਦ ਐਂਟੀਬਾਇਓਟਿਕ ਲੈਣ ਤੋਂ ਬਾਅਦ ਔਰਤ ਦੀ ਜੀਭ ਕਾਲੀ ਹੋ ਗਈ ਅਤੇ ਜੀਭ ਉੱਤੇ ਵਾਲ ਉੱਗ ਗਏ। ਤੁਹਾਨੂੰ ਹੈਰਾਨੀ ਹੋ ਸਕਦੀ ਹੈ ਪਰ ਵਾਸ਼ਿੰਗਟਨ ਦੀ 55 ਸਾਲ ਦੀ ਇਕ ਔਰਤ ਨੂੰ' ਬਲੈਕ ਹੈਯਾਂਗ 'ਨਾਂ ਦੀ ਸਮੱਸਿਆ ਤੋਂ ਗੁਜ਼ਰਨਾ ਪਿਆ ਜਦੋਂ ਡਾਕਟਰਾਂ ਨੇ ਕਿਸੇੇ ਦੁਰਘਟਨਾ ਤੋਂ ਬਾਅਦ ਉਸ ਨੂੰ ਐਂਟੀਬਾਇਟਿਕ ਦਿੱਤਾ।

 

ਸੇਂਟ ਲੁਈਸ ਦੇ ਡਾਕਟਰ ਕਹਿੰਦੇ ਹਨ ਕਿ ਇਹ ਸਮੱਸਿਆ ਔਰਤ ਨੂੰ ਉਦੋਂ ਆਈ ਜਦੋਂ ਔਰਤ ਦਾ ਲੱਤ ਜ਼ਖ਼ਮੀ ਹੋ ਗਈ ਸੀ ਤੇ ਉਸਨੂੰ ਮਾਈਕਸੀਸਾਈਕਲਨ ਨਾਮਕ ਦਵਾਈ ਦਿੱਤੀ ਗਈ। ਨਿਊ ਇੰਗਲੈਂਡ ਦੀ ਜਰਨਲ ਆਫ਼ ਸਾਈਡ ਇਫੈਕਟ ਵਿੱਚ ਵੀ ਇਸ ਦਵਾਈ ਕਰਕੇ ਅਜਿਹਾ ਹੋਣ ਦੀ ਖਬਰ ਛਪ ਚੁੱਕੀ ਸੀ। ਅਕਸਰ ਇਹ ਸਮੱਸਿਆ ਮੂੰਹ ਦੀ ਠੀਕ ਢੰਗ ਨਾਲ ਸਫ਼ਾਈ ਨਾ ਕਰਨ ਕਰਕੇ ਹੁੰਦੀ ਹੈ।

 

ਔਰਤ ਨੂੰ ਸੇਂਟ ਲੁਈਸ ਦੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਲਾਜ ਦੇ ਇਕ ਮਹੀਨੇ ਬਾਅਦ ਔਰਤ ਦੀ ਜੀਭ ਕਾਲੀ ਹੋਣ ਲੱਗੀ ਅਤੇ ਵਾਲ ਉੱਗਣ ਲੱਗੇ। ਹਾਲਾਂਕਿ ਇਹ ਅਸਥਾਈ ਸਮੱਸਿਆ ਹੈ,ਜਿਸਦੇ ਲਈ ਕੋਈ ਨੁਕਸਾਨ ਨਹੀਂ ਹੁੰਦਾ. ਇਸ ਦੇ ਵਾਪਰਨ ਦੇ ਹੋਰ ਕਈ ਕਾਰਨ ਵੀ ਹਨ, ਜਿਵੇਂ ਕਿ ਮੂੰਹ ਦੀ ਸਫ਼ਾਈ ਨਾ ਕਰਨਾ, ਕੁਝ ਐਂਟੀਬਾਇਟਿਕ ਲੈਣਾ ਜਾਂ ਗੁਟਖਾ ਖਾਣਾ।

 

ਡਾਕਟਰਾਂ ਨੇ ਕਿਹਾ ਕਿ ਔਰਤ ਨੂੰ ਉਹ ਦਵਾਈ ਲੈਣ ਤੋਂ ਰੋਕ ਦਿੱਤਾ ਗਿਆ ਅਤੇ ਔਰਤ ਨੂੰ ਮੂੰਹ ਹਮੇਸ਼ਾ ਸਾਫ-ਸੁਥਰਾ ਰੱਖਣ ਦੀ ਸਲਾਹ ਦਿੱਤੀ ਗਈ, ਜਿਸ ਤੋਂ ਬਾਅਦ ਇਕ ਮਹੀਨੇ ਵਿੱਚ ਉਸ ਦੀ ਜ਼ਿੰਦਗੀ ਆਮ ਬਣ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Womans tongue turned BLACK hairy after taking a medicine