ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਚ ਡਾਕਟਰਾਂ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਡਾਕਟਰਾਂ ’ਤੇ ਆਪ੍ਰੇਸ਼ਨ ਦੌਰਾਨ ਪੱਥਰੀ ਦੀ ਥਾਂ ਮਰੀਜ਼ ਦੀ ਕਿਡਨੀ ਕੱਢਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਪ੍ਰਸ਼ਾਸਨ ਦੇ ਅਫ਼ਸਰਾਂ ਮੁਤਾਬਕ 62 ਸਾਲ ਦੀ ਬਜ਼ੁਰਗ ਔਰਤ ਸੁਮਿੱਤਰਾ ਪਟੇਲ ਜਾਂਜਗੀਰ ਚਾਂਪਾ ਜ਼ਿਲ੍ਹੇ ਦੇ ਮਰਕਾਮ ਗੇੜੀ ਪਿੰਡ ਦੀ ਨਿਵਾਸੀ ਹਨ ਤੇ ਖਰਸਿਆ ਕਸਬੇ ਦੇ ਨਿਜੀ ਹਸਪਤਾਲ ਪੁੱਜੀ। ਉਨ੍ਹਾਂ ਦੀ ਪੱਥਰੀ ਦਾ ਆਪ੍ਰੇਸ਼ਨ 30 ਮਹੀ ਨੂੰ ਵਨਾਂਚਲ ਕੇਅਰ ਚ ਹੋਇਆ।
ਪਰਿਵਾਰ ਨੇ ਤਿੰਨਾਂ ਦੋਸ਼ੀਆਂ ਡਾਕਟਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਡਾਕਟਰਾਂ ਮੁਤਾਬਕ ਇੰਨਫ਼ੈਕਸ਼ਨ ਹੋਣ ਦੇ ਕਾਰਨ ਔਰਤ ਦੀ ਜਾਨ ਬਚਾਉਣ ਲਈ ਪਰਿਵਾਰ ਦੀ ਸਹਿਮਤੀ ਨਾਲ ਉਸ ਦੀ ਕਿਡਨੀ ਕੱਢ ਲਈ ਗਈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।
.