INDvNZ: ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ 18 ਦੌੜਾਂ ਨਾਲ ਹਾਰ ਦਾ ਮੁੰਹ ਦੇਖਣਾ ਪਿਆ। ਇਸੇ ਮੈਚ ਦੇ ਬਾਅਦ ਤੋਂ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਚ ਆਊਟ ਹੋਣ ਮਗਰੋਂ ਪਵੇਲੀਅਨ ਪਰਤਦੇ ਹੋਏ ਧੋਨੀ ਰੋਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਇਕ ਹੋਰ ਫ਼ੋਟੋ ਵੀ ਵਾਇਰਲ ਹੋ ਰਹੀ ਹੈ ਜਿਸ ਚ ਦਿਖਾਇਆ ਗਿਆ ਹੈ ਕਿ ਧੋਨੀ ਦੇ ਆਊਟ ਹੋਣ ਮਗਰੋਂ ਇਕ ਫ਼ੋਟੋਗ੍ਰਾਫ਼ਰ ਵੀ ਫੁੱਟ-ਫੁੱਟ ਕੇ ਰੋ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਬੇਹਦ ਵੱਧ ਚੜ੍ਹ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਹੈਰਾਂਨੀ ਗੱਲ ਇਹ ਹੈ ਕਿ ਇਸ ਫ਼ੋਟੋਗ੍ਰਾਫ਼ਰ ਦੀਆਂ ਰੋਣ ਦੀਆਂ ਤਸਵੀਰਾਂ ਅਸਲ ਨਹੀਂ ਹਨ ਤੇ ਨਾ ਹੀ ਹੁਣ ਦੀਆਂ ਹਨ ਬਲਕਿ ਇਸ ਫ਼ੋਟੋਗ੍ਰਾਫ਼ਰ ਦੇ ਰੋਣ ਦੀਆਂ ਤਸਵੀਰਾਂ ਫੁੱਟਬਾਲ ਏਸ਼ੀਆ ਕੱਪ 2019 ਦੀਆਂ ਹਨ। ਜਿਸ ਚ ਇਕ ਫ਼ੋਟੋਗ੍ਰਾਫ਼ਰ ਕਤਰ ਖਿਲਾਫ ਇਰਾਕ ਦੀ ਹਾਰ ਮਗਰੋਂ ਰੋ ਪਿਆ ਸੀ।
ਪਰ ਸੋਸ਼ਲ ਮੀਡੀਆ ਤੇ ਇਨ੍ਹਾਂ ਫ਼ੋਟੋਆਂ ਨੂੰ ਧੋਨੀ ਦੇ ਆਊਟ ਹੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਹੜੀ ਕਿ ਸੱਚ ਨਹੀਂ ਹੈ ਤੇ ਇਸ ਮੈਚ ਦੀਆਂ ਨਹੀਂ ਹਨ।
This picture speaks for itself.. a thousand words. 😔#MSDhoni #Dhoni pic.twitter.com/PBLI2Li5mj
— Nagraj.kulkundi (@nagraj_07) July 11, 2019
This picture speaks for itself.. a thousand words. 😔#MSDhoni #Dhoni pic.twitter.com/PBLI2Li5mj
— Nagraj.kulkundi (@nagraj_07) July 11, 2019
.