ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

83 ਸਾਲ ਦੀ ਹੋਈ ਰਿਕਾਰਡ ਬਣਾਉਣ ਵਾਲੀ ਸਭ ਤੋਂ ਬਜ਼ੁਰਗ ਮਹਿਲਾ ਬਾਡੀ ਬਿਲਡਰ

ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਬਾਡੀ ਬਿਲਡਰ ਸਵੇਰੇ ਢਾਈ ਵਜੇ ਉੱਠਦੀ ਹਨ। ਇਸ ਤੋਂ ਬਾਅਦ 10 ਮੀਲ ਤਕ ਤੁਰ ਦੇ ਸਵੇਰੇ ਸਾਢੇ 7 ਵਜੇ ਜਿੰਮ ਪੁੱਜਦੀ ਹਨ ਜਿਥੇ 11:30 ਵਜੇ ਤਕ ਕਸਰਤ ਕਰਦੀ ਹਨ। ਆਰਨੇਸਟਾਈਨ ਸ਼ੇਪਰਡ ਨਾਂ ਦੀ ਇਹ 83 ਸਾਲਾ ਔਰਤ ਸਾਲ 2011 ਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਚ ਆਪਣਾ ਨਾਂ ਵੀ ਦਰਜ ਕਰਾ ਚੁੱਕੀ ਹਨ।

 

ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ਸ਼ਹਿਰ ਦੀ ਰਹਿਣ ਵਾਲੀ ਸ਼ੇਪਰਡ ਦੀ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ 56 ਸਾਲ ਦੀ ਉਮਰ ਚ ਕਸਰਤ ਕਰਨਾ ਸ਼ੁਰੂ ਕੀਤਾ ਸੀ। ਸ਼ੇਪਰਡ ਨੂੰ ਉਨ੍ਹਾਂ ਦੀ ਛੋਟੀ ਭੈਣ ਤੋਂ ਕਸਰਤ ਕਰਨ ਦੀ ਪ੍ਰੇਰਨਾ ਮਿਲੀ ਸੀ।

 

ਕਹਾਣੀ ਕੁਝ ਇਸ ਤਰ੍ਹਾਂ ਹੈ ਕਿ 56 ਸਾਲ ਦੀ ਉਮਰ ਚ ਇਕ ਦਿਨ ਸ਼ੇਪਰਡ ਨੇ ਸਵਿੱਮ-ਸੂਟ ਪਾਇਆ ਤਾਂ ਸ਼ੀਸ਼ੇ ਚ ਖੁੱਦ ਨੂੰ ਦੇਖ ਕੇ ਸ਼ਰਮਸਾਰ ਹੋ ਗਈ। ਤਦ ਛੋਟੀ ਭੈਣ ਦੇ ਕਹਿਣ ਤੇ ਸ਼ੇਪਰਡ ਭੈਣ ਨਾਲ ਲੈ ਕੇ ਗਿਰਜਾਘਰ ਗਈ ਤੇ ਰੋਜ਼ਾਨਾ ਕਸਰਤ ਕਰਨ ਦੀ ਸਹੁੰ ਖਾਧੀ।

 

1992 ਚ ਛੋਟੀ ਭੈਣ ਦੀ ਅਚਾਨਕ ਮੌਤ ਹੋ ਜਾਣ ਕਾਰਨ ਉਹ ਟੁੱਟ ਗਈ। ਸ਼ੇਪਰਡ ਕਹਿੰਦੀ ਹਨ ਕਿ ਇਕ ਦਿਨ ਉਨ੍ਹਾਂ ਨੂੰ ਛੋਟੀ ਭੈਣ ਦਾ ਸੁਫਨਾ ਆਇਆ ਤੇ ਭੈਣ ਨੇ ਉਨ੍ਹਾਂ ਨੂੰ ਸਹੁੰ ਚੇਤੇ ਕਰਵਾਈ। ਜਿਸ ਤੋਂ ਬਾਅਦ ਸ਼ੇਪਰਡ ਨੇ ਬਾਡੀ ਬਿਲਡਿੰਗ ਸਿਖਲਾਈ ਸ਼ੁਰੂ ਕਰ ਦਿੱਤੀ।

 

ਅਸਲ ਚ 11 ਸਾਲ ਦੀ ਉਮਰ ਚ ਇਕ ਹਾਦਸੇ ਚ ਇਸ ਬਜ਼ੁਰਗ ਮਹਿਲਾ ਦਾ ਗੋਢਾ ਟੁੱਟ ਗਿਆ ਸੀ। ਹੱਡੀਆਂ ਸਹੀ ਢੰਗ ਨਾਲ ਨਾ ਜੁੜ ਸਕਣ ਕਾਰਨ ਇਕ ਪੈਰ ਦੂਜੇ ਪੈਰ ਨਾਲੋਂ ਛੋਟਾ ਰਹਿ ਗਿਆ। ਡਾਕਟਰ ਨੇ ਵੀ ਸਲਾਹ ਦਿੱਤੀ ਕਿ ਉਹ ਕਦੇ ਕਸਰਤ ਦੀ ਕੋਸ਼ਿਸ਼ ਵੀ ਨਾ ਕਰਨ।

 

71 ਦੀ ਉਮਰ ਚ ਇਹ ਬਜ਼ੁਰਗ ਔਰਤ ਇਕ ਟ੍ਰੇਨਰ ਕੋਲ ਗਈ ਤੇ ਸਖਤ ਮਿਹਨਤ ਕਰਨੀ ਸ਼ੁਰੁ ਕਰ ਦਿੱਤੀ। 7 ਮਹੀਨਿਆਂ ਮਗਰੋਂ ਉਹ ਆਪਣੇ ਪਹਿਲੇ ਬਾਡੀ ਬਿਲਡਿੰਗ ਮੁਕਾਬਲੇ ਚ ਉਤਰਨ ਲਈ ਤਿਆਰ ਸ। ਮੁਕਾਬਲਾ ਜਿੱਤ ਕੇ ਉਨ੍ਹਾਂ ਨੇ ਇਸ ਮਿਥਕ ਨੂੰ ਝੂਠਾ ਪਾ ਦਿੱਤਾ ਕਿ ਉਮਰ ਵੱਧਣ ਦੇ ਨਾਲ ਸ਼ਰੀਰ ਕਮਜ਼ੋਰ ਹੋਣ ਲੱਗਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World oldest female bodybuilder Ernestine Shepherd Now 83