ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦੇ ਦਾ ਦੰਦ ਕਈ ਦਿਨਾਂ ਤੋਂ ਕਰ ਰਿਹਾ ਸੀ ਦਰਦ...

ਦੁਨੀਆ ਦਾ ਸਭ ਤੋਂ ਲੰਬਾ ਦੰਦ ਜਰਮਨੀ ਚ ਇਕ ਬੰਦੇ ਦੇ ਮੂੰਹੋਂ ਕੱਢਿਆ ਗਿਆ ਹੈ। ਸਭ ਤੋਂ ਲੰਬਾ ਦੰਦ ਹੋਣ ਕਾਰਨ ਇਸ ਵਿਅਕਤੀ ਦਾ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਦਰਜ ਹੋ ਗਿਆ ਹੈ।

 

ਮਿਜ਼ੋ ਵੋਡੋਪਿਜਾ ਨਾਮ ਦਾ ਇਹ ਆਦਮੀ ਲੰਮੇ ਸਮੇਂ ਤੋਂ ਦੰਦ-ਦਰਦ ਤੋਂ ਪ੍ਰੇਸ਼ਾਨ ਸੀ। ਦਰਦ ਤੋਂ ਨਿਰਾਤ ਦਿਵਾਉਣ ਵਾਲੇ ਡਾਕਟਰ ਨੇ ਬੰਦੇ ਦਾ ਪੀੜ ਕਰ ਰਿਹਾ ਦੰਦ ਕੱਢ ਕੇ ਬਾਹਰ ਮਾਰਿਆ। ਡਾਕਟਰਾਂ ਨੇ ਜਦੋਂ ਇਸ ਕੱਢੇ ਹੋਏ ਦੰਦ ਦੀ ਲੰਬਾਈ ਮਾਪੀ ਤਾਂ ਇਹ 1.46 ਇੰਚ (3.7 ਸੈਂਟੀਮੀਟਰ) ਲੰਬਾ ਨਿਕਲਿਆ, ਜੋ ਕਿ ਦੁਨੀਆਂ ਦਾ ਸਭ ਤੋਂ ਲੰਬਾ ਮਨੁੱਖੀ ਦੰਦ ਹੈ।

 

ਮਿਜ਼ੋ ਬਾਰੇ ਅਜੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਪਹਿਲਾਂ ਇਹ ਰਿਕਾਰਡ ਇਕ ਭਾਰਤੀ ਕੋਲ ਸੀ। ਗੁਜਰਾਤ ਦੇ ਉਰਵਿਲ ਪਟੇਲ ਕੋਲ ਸਭ ਤੋਂ ਲੰਬੇ ਦੰਦ ਹੋਣ ਦਾ ਰਿਕਾਰਡ ਸੀ। ਉਸ ਦੇ ਦੰਦ ਦੀ ਲੰਬਾਈ 3.66 ਸੈਮੀ ਸੀ।

 

ਮਿਜ਼ੋ ਕ੍ਰੋਏਸ਼ੀਆ ਦਾ ਰਹਿਣ ਵਾਲਾ ਹੈ ਪਰ ਕੁਝ ਸਾਲਾਂ ਤੋਂ ਉਹ ਜਰਮਨੀ ਦੇ ਮੇਨਜ਼ ਸ਼ਹਿਰ ਵਿੱਚ ਰਿਹਾ ਹੈ। ਦੰਦ ਦੇ ਦਰਦ ਤੋਂ ਪੀੜਤ ਹੋਣ ਤੋਂ ਬਾਅਦ ਉਹ ਪਿਛਲੇ ਸਾਲ ਸਤੰਬਰ ਵਿਚ ਇਲਾਜ ਲਈ ਦੰਦਾਂ ਦੇ ਡਾਕਟਰ ਮੈਕਸ ਲੂਕਾਸ ਕੋਲ ਗਿਆ, ਜਿਸ ਨੇ ਉਸ ਨੂੰ ਦੰਦ ਕੱਢਵਾ ਦੇਣ ਲਈ ਕਿਹਾ।

 

ਡਾਕਟਰ ਨੇ ਕਿਹਾ ਕਿ ਜਦੋਂ ਮਰੀਜ਼ ਮੇਰੇ ਕੋਲ ਆਇਆ ਤਾਂ ਉਸਦੇ ਮੂੰਹ ਵਿੱਚ ਸੋਜ ਸੀ। ਐਕਸ-ਰੇ ਚ ਸਾਨੂੰ ਪਤਾ ਚੱਲਿਆ ਕਿ ਦੰਦ ਬਹੁਤ ਹੀ ਲੰਬੇ ਆਕਾਰ ਦਾ ਹੈ।

 

ਜਾਂਚ ਤੋਂ ਬਾਅਦ ਡਾਕਟਰ ਨੇ ਉਸਨੂੰ ਦੱਸਿਆ ਕਿ ਉਸਦੇ ਦੰਦ ਚ ਇਨਫੈਕਸ਼ਨ ਹੈ ਤੇ ਉਸਨੂੰ ਇਹ ਦੰਦ ਤੁਰੰਤ ਕੱਢਵਾ ਦੇਣਾ ਚਾਹੀਦਾ ਹੈ ਕਿਉਂਕਿ ਅਜਿਹੀ ਸਥਿਤੀ ਚ ਕੋਈ ਹੋਰ ਇਲਾਜ਼ ਨਹੀਂ ਕੀਤਾ ਜਾ ਸਕਦਾ।

 

ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਦੰਦ ਦੇ ਸਭ ਤੋਂ ਲੰਬੇ ਰਿਕਾਰਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਿਜ਼ੋ ਵਿਸ਼ਵ ਚ ਸਭ ਤੋਂ ਲੰਬਾ ਮਨੁੱਖੀ ਦੰਦ ਰੱਖਣ ਦਾ ਰਿਕਾਰਡ ਰੱਖਦੇ ਹਨ। ਇਸ ਦੀ ਲੰਬਾਈ 3.7 ਸੈ.ਮੀ. ਹੈ।

 

ਇਸਦਾ ਸਰਟੀਫਿਕੇਟ ਇਸ ਹਫਤੇ ਉਸ ਨੂੰ ਦਿੱਤਾ ਦੇ ਜਾਵੇਗਾ। ਇਸ ਦੰਦ ਨੂੰ ਕੱਢਣ ਵਾਲੇ ਡਾਕਟਰ ਨੇ ਹੀ ਇਸ ਦੰਦ ਨੂੰ ਕੱਢਣ ਤੋਂ ਬਾਅਦ ਰਿਕਾਰਡ ਦਰਜ ਕਰਨ ਲਈ ਗਿੰਨੀਜ਼ ਬੁੱਕ ਆਫ ਵਰਲਡ ਨੂੰ ਦਰਖਾਸਤ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:world s longest tooth removed from mouth of a man