ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵੀਡਨ 'ਚ ਖੁੱਲ੍ਹ ਰਿਹਾ ਦੁਨੀਆ ਦਾ ਪਹਿਲਾ ਘਿਣਾਉਣਾ ਭੋਜਨ ਮਿਊਜ਼ੀਅਮ

ਘਿਣਾਉਣਾ ਭੋਜਨ ਮਿਊਜ਼ੀਅਮ

ਤੁਸੀਂ ਬਹੁਤ ਸਾਰੇ ਅਜਾਇਬ-ਘਰ ਵੇਖੇ ਹੋਣਗੇ, ਪਰ ਤੁਸੀਂ ਪਹਿਲੀ ਵਾਰ ਅਜਿਹਾ ਕੋਈ ਅਜਾਇਬ-ਘਰ ਵੇਖੋਗੇ। ਜਿੱਥੇ ਤੁਸੀਂ ਬਕਵਾਸ ਖਾਣੇ ਦੇ ਨਮੂਨੇ ਦੇਖ ਸਕਦੇ ਹੋ। ਇਹ ਅਜਾਇਬ ਘਰ ਸਵੀਡਨ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸਦਾ ਨਾਂ ਘਿਣਾਉਣਾ ਭੋਜਨ ਮਿਊਜ਼ੀਅਮ (Disgusting Food Museum) ਹੈ, ਘ੍ਰਿਣਾਯੋਗ ਖਾਣੇ ਦਾ ਇਹ ਅਜਾਇਬ ਘਰ 31 ਅਕਤੂਬਰ ਤੋਂ ਖੋਲ੍ਹਿਆ ਜਾ ਰਿਹਾ ਹੈ।

 

ਜਿਵੇਂ ਕਿ ਨਾਂ ਤੋਂ ਪਤਾ ਚੱਲਦਾ ਹੈ, ਦੁਨੀਆ ਦੇ 80 ਬੁਕਵਾਸ ਭੋਜਨਾਂ ਨੂੰ  ਇੱਥੇ ਰੱਖਿਆ ਜਾਵੇਗਾ. ਸੜੀ ਹੋਈ ਸ਼ਾਰਕ, ਜੋ ਕਿ ਆਈਸਲੈਂਡ ਦੀ ਕੌਮੀ ਡਿਸ਼ ਹੈ। ਚੀਨ ਦਾ ਬਦਬੂਦਾਰ ਟੋਫੂ, ਪੇਰੂ ਦੇ ਭੂੰਨੇ ਹੋਏ ਸੂਰ, ਫਿਲੀਪੀਨਜ਼ ਵਿੱਚ ਸੜਕਾਂ ਉੱਤੇ ਮਿਲਣ ਵਾਲਾ ਬੱਤਖ ਦਾ ਫਰਟਾਲਾਈਜ਼ਡ ਤੇ ਉੱਬਲਿਆ ਹੋਇਆ ਅੰਡਾ ਆਦਿ। ਇਹ ਅਜਾਇਬ ਘਰ ਸੈਮੂਅਲ ਵੈਸਟ ਦੁਆਰਾ ਤਿਆਰ ਕੀਤਾ ਗਿਆ ਹੈ। ਵੈਸਟ ਅਜਿਹੇ ਮਿਊਜ਼ੀਅਮ ਬਣਾਉਣ ਲਈ ਜਾਣਿਆ ਜਾਂਦਾ ਹੈ।

 

ਪਹਿਲਾਂ ਵੈਸਟ ਨੇ 'ਅਸਫਲਤਾਵਾਂ ਦਾ ਅਜਾਇਬਘਰ'  ਤਿਆਰ ਕੀਤਾ ਸੀ, ਜਿੱਥੇ ਉਨ੍ਹਾਂ ਨੇ ਅਜਿਹੇ ਅਸਫਲ ਉਤਪਾਦਾਂ ਨੂੰ ਥਾਂ ਦਿੱਤੀ, ਜੋ ਕਿ ਵੱਡੀਆਂ ਕੰਪਨੀਆਂ ਨੇ ਬਣਾਏ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:worlds first disgusting food museum to open in sweden