ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਸੋਸ਼ਲ ਮੀਡੀਆ 'ਤੇ Zomato ਦਾ ਡਿਲੀਵਰੀ ਬੁਆਏ ਹੋਇਆ ਵਾਇਰਲ

ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਆਨਲਾਈਨ ਖਾਣਾ ਡਿਲੀਵਰੀ ਕਰਨ ਵਾਲੀ ਕੰਪਨੀ ਜੋਮੈਟੋ ਦਾ ਇੱਕ ਡਿਲੀਵਰੀ ਬੁਆਏ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਜੋਮੈਟੋ ਇੰਡੀਆ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਇਸ ਲੜਕੇ ਦੀ ਤਸਵੀਰ ਲਗਾ ਲਈ ਹੈ। ਜੋਮੈਟੋ ਦੀ ਪ੍ਰੋਫਾਈਲ ਵਾਲੀ ਤਸਵੀਰ ਵਾਇਰਲ ਹੋ ਰਹੇ ਇੱਕ ਵੀਡੀਓ ਦੇ ਸਕ੍ਰੀਨ ਸ਼ਾਟ ਤੋਂ ਲਈ ਗਈ ਹੈ। ਇਸ ਬਾਰੇ ਕੰਪਨੀ ਨੇ ਲਿਖਿਆ ਹੈ, "ਹੁਣ ਇਹ ਅਕਾਊਂਟ ਹੈੱਪੀ ਰਾਈਡਰ ਲਈ ਫੈਨ ਅਕਾਊਂਟ ਦੀ ਤਰ੍ਹਾਂ ਕੰਮ ਕਰੇਗਾ।"
 

 

ਦੱਸ ਦੇਈਏ ਕਿ ਇਹ 'ਹੈੱਪੀ ਰਾਈਡਰ' ਕੰਪਨੀ ਦਾ ਡਿਲੀਵਰੀ ਬੁਆਏ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਦਾ ਨਾਂਅ ਸੋਨੂੰ ਦੱਸਿਆ ਜਾ ਰਿਹਾ ਹੈ। ਸੋਨੂੰ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਇਕ TikTok ਯੂਜਰ ਨੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਇਹ ਛੇਤੀ ਹੀ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਵੀ ਛਾ ਗਈ।
 

ਵੀਡੀਓ 'ਚ ਜੋਮੈਟੋ ਦੇ ਡਿਲੀਵਰੀ ਬੁਆਏ ਸੋਨੂੰ ਦੀ ਸਮਾਈਲ ਅਤੇ ਸਕਾਰਾਤਮਕ ਰਵੱਈਏ ਨੇ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਵੀਡੀਓ 'ਚ ਕੋਈ ਵਿਅਕਤੀ ਸੋਨੂੰ ਨੂੰ ਸਵਾਲ ਪੁੱਛਦਾ ਹੈ, ਜਿਸ ਦਾ ਉਹ ਜਵਾਬ ਦੇ ਰਿਹਾ ਹੈ। ਜਦੋਂ ਉਹ ਸੋਨੂੰ ਨੂੰ ਆਪਣੀ ਕਮਾਈ ਬਾਰੇ ਪੁੱਛਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ 12 ਘੰਟੇ ਕੰਮ ਕਰਦਾ ਹੈ। ਇਸ ਦੇ ਲਈ ਉਸ ਨੂੰ ਇੰਸੈਂਟਿਵ ਮਿਲਾ ਕੇ ਕੁੱਲ 350 ਰੁਪਏ ਮਿਲਦੇ ਹਨ। ਫਿਰ ਸੋਨੂੰ ਨੂੰ ਖਾਣੇ ਬਾਰੇ ਇੱਕ ਸਵਾਲ ਪੁੱਛਿਆ ਜਾਂਦਾ ਹੈ, ਜਿਸ 'ਤੇ ਉਹ ਕਹਿੰਦਾ ਹੈ, ਹਾਂ ਜਿਹੜਾ ਆਰਡਰ ਰੱਦ ਹੋ ਜਾਂਦਾ ਹੈ, ਉਹ ਉਸ ਦਾ ਹੋ ਜਾਂਦਾ ਹੈ।
 

 

ਅਗਲੇ ਸਵਾਲ ਦਾ ਜਵਾਬ ਦਿੰਦਿਆਂ ਸੋਨੂੰ ਕਹਿੰਦਾ ਹੈ ਕਿ ਉਸ ਨੂੰ ਕੰਪਨੀ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਕੰਪਨੀ ਸਮੇਂ ਸਿਰ ਪੈਸੇ ਅਤੇ ਖਾਣਾ ਦੋਵੇਂ ਦਿੰਦੀ ਹੈ। ਜਦੋਂ ਤੋਂ ਸੋਨੂੰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਉਸ ਦੀਆਂ ਕਈ ਮੀਮਸ ਵੀ ਬਣ ਰਹੀਆਂ ਹਨ। ਇਸ ਨਾਲ ਲੋਕਾਂ ਦਾ ਕਾਫੀ ਮਨੋਰੰਜਨ ਹੋ ਰਿਹਾ ਹੈ। ਹਾਲ ਹੀ ਵਿੱਚ ਉਸ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ। ਲੋਕ ਇਸ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zomato Delivery Boy viral on social media with smile face