ਅਗਲੀ ਕਹਾਣੀ

#ਦਿਲਪ੍ਰੀਤ ਸਿੰਘ ਢਾਹਾਂ

ਦਿਲਪ੍ਰੀਤ ਸਿੰਘ ਢਾਹਾਂ ਨੂੰ 9 ਜੁਲਾਈ, 2018 ਨੂੰ ਚੰਡੀਗੜ੍ਹ ਸੈਕਟਰ 43 ਸਥਿਤ ਬੱਸ ਅੱਡੇ ਦੇ ਪਿਛਲੇ ਪਾਸੇ ਇੱਕ ਸੰਖੇਪ ਜਿਹੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਉਹ ਪੁਲਿਸ ਦੀ ਗੋਲ਼ੀ ਨਾਲ ਜ਼ਖ਼ਮੀ ਵੀ ਹੋ ਗਿਆ ਸੀ। ਤਦ ਤੋਂ ਹੀ ਉਹ ਹਸਪਤਾਲ `ਚ ਦਾਖ਼ਲ ਹੈ। ਪਹਿਲਾਂ ਉਹ ਪੀਜੀਆਈ `ਚ ਦਾਖ਼ਲ ਰਿਹਾ ਤੇ ਫਿਰ ਮੋਹਾਲੀ ਦੇ ਸਿਵਲ ਹਸਪਤਾਲ `ਚ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਕਈ ਅਹਿਮ ਇੰਕਸ਼ਾਫ਼ ਕੀਤੇ ਹਨ।

ਖ਼ਬਰਾਂ

  • 1
  • of
  • 10