ਅਗਲੀ ਕਹਾਣੀ

Amazon ਦੇ ਮਾਲਕ ਦਾ ਪਤਨੀ ਨਾਲ ਹੋਇਆ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ

Sat, 06 Apr 2019 02:59 AM IST

Amazon: ਸਾਮਾਨ ਵੇਚਣ ਵਾਲੀ ਵਿਸ਼ਵ ਦੀ ਸਭ ਤੋਂ ਮਸ਼ਹੂਰ ਆਨ–ਲਾਈਨ ਕੰਪਨੀ ਐਮੇਜ਼ੋਨ ਦੇ ਮਾਲਕ ਜੇਫ਼ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜ਼ੀ ਬੇਜੋਸ ਵਿਚਾਲੇ ਤਲਾਕ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਪ੍ਰਕਿਰਿਆ ਦੇ ਪੂਰੇ ਹੋਣ ਮਗਰੋਂ ਮੈਕੇਂਜ਼ੀ ਵਿਸ਼ਵ ਦੀ ਚੌਥੀ ਸਭ ਤੋਂ ਅਮੀਰ ਔਰਤ ਬਣ ਗਈ ਹਨ। ਇਹ ਹਾਲੇ ਤਕ ਦਾ ਸਭ ਤੋਂ ਮਹਿੰਗਾ ਤਲਾਕ ਹੈ। ਤਲਾਕ ਮਗਰੋਂ ਮੈਕੇਂਜ਼ੀ ਨੂੰ 2.52 ਲੱਖ ਕਰੋੜ ਰੁਪਏ ਦੇ ਸ਼ੇਅਰ ਮਿਲੇ ਹਨ।
ਹਾਲਾਂਕਿ ਇਸ ਪ੍ਰੀਕਿਆ ਮਗਰੋਂ ਵੀ ਜੇਫ਼ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣੇ ਰਹਿਣਗੇ। ਮੈਕੇਂਜ਼ੀ ਨੂੰ ਕੰਪਨੀ ਚ 4 ਫੀਸਦ ਹਿੱਸੇਦਾਰੀ ਦੇਣ ਮਗਰੋਂ ਵੀ ਜੇਫ਼ ਦੀ ਕੁੱਲ ਜਾਇਦਾਦ 114 ਅਰਬ ਡਾਲਰ (7.87 ਲੱਖ ਕਰੋੜ ਰੁਪਏ) ਹੈ।
ਤਲਾਕ ਸਮਝੌਤਾ ਹੋਣ ਜਾਣ ਦੇ ਬਾਅਦ ਵੀ ਮੈਕੇਂਜ਼ੀ ਕੋਲ ਕੰਪਨੀ ਦੇ 25 ਫੀਸਦ ਸ਼ੇਅਰ ਰਹਿਣਗੇ। ਕੁੱਲ ਸ਼ੇਅਰ ਚ 75 ਫੀਸਦ ਹਿੱਸਾ ਜੇਫ਼ ਕੋਲ ਰਹੇਗਾ। ਇਸ ਦੇ ਨਾਲ ਹੀ ਜੇਫ਼ ਕੋਲ ਮੈਕੇਂਜ਼ੀ ਦੇ ਸ਼ੇਅਰਾਂ ਦੇ ਆਧਾਰ ਤੇ ਵੋਟਿੰਗ ਰਾਈਟਸ ਵੀ ਮਿਲ ਗਏ ਹਨ।
ਇਸ ਸਮਝੌਤੇ ਮਗਰੋਂ ਵੀ ਐਮੇਜ਼ੋਨ ਦੇ 12 ਫ਼ੀਸਦ ਸ਼ੇਅਰ ਜੇਫ਼ ਬੇਜੋਸ ਕੋਲ ਰਹਿਣਗੇ। ਉਹ ਐਮੇਜ਼ੋਨ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਹੋਣਗੇ। ਦੂਜੇ ਨੰਬਰ ਤੇ ਨਿਵੇਸ਼ਕ ਸਮੂਹ ਵੈਨਗਾਰਡ ਹੈ ਤੇ ਤੀਜੇ ਨੰਬਰ ਤੇ ਮੈਕੇਂਜ਼ੀ ਹੋਣਗੀ।
ਜੇਫ਼ ਦੀ ਸਾਬਕਾ ਪਤਨੀ ਬਣ ਚੁੱਕੀ ਮੈਕੇਂਜ਼ੀ ਜੇਕਰ ਚਾਹੁੰਦੀ ਤਾਂ ਉਹ ਦੁਨੀਆ ਦੀ ਸਭ ਤੋਂ ਅਮੀਰ ਔਰਤ ਬਣ ਸਕਦੀ ਸਨ। ਉਨ੍ਹਾਂ ਨੂੰ ਸਿਰਫ਼ ਕੰਪਨੀ ਦੇ 50 ਫ਼ੀਸਦ ਸ਼ੇਅਰ ਲੈਣੇ ਹੁੰਦੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਤਲਾਕ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਜੇਫ਼ ਦੀ 48 ਸਾਲਾ ਪਤਨੀ ਮੈਕੇਂਜ਼ੀ ਬੇਜੋਸ ਕੋਲ ਲਗਭਗ 69 ਬਿਲੀਅਨ ਡਾਲਰ ਦੀ ਜਾਇਦਾਦ ਪਹੁੰਚ ਸਕਦੀ ਸੀ।
ਜੇਕਰ ਅਜਿਹਾ ਹੁੰਦਾ ਤਾਂ ਫ਼ਿਰ ਮਾਈਕ੍ਰੋਸਾਫ਼ਟ ਦੇ ਮਾਲਕ ਬਿਲ ਗੇਟਸ ਇਕ ਵਾਰ ਮੁੜ ਤੋਂ ਅਰਬਪਤੀ ਲੋਕਾਂ ਦੀ ਸੂਚੀ ਚ ਪਹਿਲੇ ਨੰਬਰ ਤੇ ਆ ਜਾਣਗੇ। ਬਿਲ ਗੇਟਸ ਕੋਲ ਹਾਲੇ 102 ਕਰੋੜ ਡਾਲਰ ਦੀ ਜਾਇਦਾਦ ਹੈ।