ਅਗਲੀ ਕਹਾਣੀ

ਇੱਥੇ ਰਹਿੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ, ਮੈਂਬਰਾਂ ਦੀ ਗਿਣਤੀ ਸੁਣ ਕੇ ਹੋ ਜਾਓਗੇ ਹੈਰਾਨ !

Sun, 05 Aug 2018 03:22 PM IST

ਦਰਅਸਲ ਮਿਜ਼ੋਰਮ ਚ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਰਹਿੰਦਾ ਹੈ ਜਿਸ ਮੈਂਬਰਾਂ ਦੀ ਗਿਣਤੀ 181 ਹੈ ਤੇ ਇਹ ਸਾਰੇ ਮੈਂਬਰ 100 ਕਮਰਿਆਂ ਦੇ ਮਕਾਨ ਚ ਇਕੱਠੇ ਰਹਿੰਦੇ ਹਨ।
ਮਹਿੰਗਾਈ ਦੇ ਜ਼ਮਾਨੇ ਚ ਪਰਿਵਾਰ ਦੇ ਚਾਰ ਪੰਜ ਜੀਆਂ ਨੂੰ ਪਾਲਣਾ ਹੀ ਇੱਕ ਵੱਡੀ ਚੁਣੌਤੀ ਹੁੰਦੀ ਹੈ, ਉੱਥੇ ਹੀ ਜਿਓਨਾ ਚਾਨਾ ਆਪਣੀ 39 ਪਤਨੀਆਂ, 94 ਬੱਚੇ, 14 ਨੁੰਹ ਅਤੇ 33 ਪੋਤਿਆਂ ਤੋਂ ਇਲਾਵਾ ਇੱਕ ਪੜਪੋਤੇ ਨਾਲ ਬੜੇ ਪਿਆਰ ਨਾਲ ਰਹਿੰਦੇ ਹਨ।
ਜਿਓਨਾ ਚਾਨਾ ਆਪਣੇ ਬੇਟਿਆਂ ਨਾਲ ਲੋਹੇ ਦਾ ਕੰਮ ਕਰਦੇ ਹਨ ਤੇ ਮਿਜ਼ੋਰਮ ਚ ਪਹਾੜੀ ਇਲਾਕੇ ਵਿਚਕਾਰ ਬਟਵੰਗ ਪਿੰਡ ਚ ਇੱਕ ਵੱਡੇ ਮਕਾਨ ਚ ਰਹਿੰਦੇ ਹਨ। ਇਸ ਮਕਾਨ ਚ ਇੱਕ ਬੇਹੱਦ ਵੱਡੀ ਰਸੋਈ ਵੀ ਹੈ ਜਿਸ ਵਿਚ 181 ਜਣਿਆਂ ਦਾ ਖਾਣਾ ਰੋਜ਼ਾਨਾ ਸਮੇਂ ਤੇ ਤਿਆਰ ਹੁੰਦਾ ਹੈ।
ਪਰਿਵਾਰਕ ਮੈਂਬਰ ਸਾਰੇ ਹੀ ਖੁਸ਼ੀ ਖੁਸ਼ੀ ਇੱਥ ਦੂਜੇ ਨਾਲ ਮਿਲਜੁਲ ਕੇ ਰਹਿੰਦੇ ਹਨ ਅਤੇ ਘਰ ਦੇ ਸਾਰੇ ਕੰਮ ਮਿਲ ਵੰਡ ਕੇ ਕਰ ਲੈਂਦੇ ਹਨ। ਪਰਿਵਾਰ ਦੀਆਂ ਔਰਤਾਂ ਖੇਤੀਬਾੜੀ ਦਾ ਕੰਮ ਕਰਦੀਆਂ ਹਨ ਤੇ ਘਰ ਚਲਾਉਣ ਲਈ ਵੱਧ ਚੜ੍ਹ ਕੇ ਕੰਮ ਕਰਦੀਆਂ ਹਨ। ਚਾਨਾ ਦੀ ਸਭ ਤੋਂ ਵੱਡੀ ਪਤਨੀ ਦਾ ਮੁਖੀ ਵਜੋਂ ਕੰਮ ਕਰਦੇ ਹਨ।
ਪਰਿਵਾਰ ਚ ਹਰੇਕ ਮੈਂਬਰ ਨੂੰ ਸਾਰਿਆਂ ਦੇ ਨਾਂ ਵੀ ਯਾਦ ਨਹੀਂ ਹਨ। ਆਮ ਪਰਿਵਾਰ ਚ ਚੱਲਣ ਵਾਲਾ 2 ਮਹੀਨਿਆਂ ਦਾ ਰਾਸ਼ਨ ਇਸ ਪਰਿਵਾਰ ਚ ਸਿਰਫ ਦੋ ਦਿਨ ਹੀ ਚੱਲ ਪਾਉਂਦਾ ਹੈ।
ਇੱਥੇ ਹਰੇਕ ਦਿਨ ਚ 45 ਕਿਲੋ ਚਾਵਲ, 30-40 ਮੁਰਗੇ, 25 ਕਿਲੋ ਦਾਲ, ਕਈ ਦਰਜਨਾਂ ਅੰਡੇ, 60 ਕਿਲੋ ਸਬਜ਼ੀਆਂ ਬਣਦੀਆਂ ਹਨ ਜਦਕਿ ਰੋਜ਼ਾਨਾ ਹੀ 20 ਕਿਲੋਂ ਫਲ ਦੀ ਖਪਤ ਆਮ ਗੱਲ ਹੈ।
ਮੈਂਬਰਾਂ ਦੀ ਇੰਨੀ ਗਿਣਤੀ ਹੋਣ ਕਾਰਨ ਵੋਟਾਂ ਮੰਗਣ ਵੇਲੇ ਨੇਤਾਵਾਂ ਦੇ ਟੋਲੇ ਇੱਥੇ ਕਈ ਵਾਰ ਵੱਡੇ ਪੱਧਰ ਤੇ ਆਉਂਦੇ ਹਨ ਤੇ ਆਪੋ ਆਪਣੇ ਢੰਗ ਨਾਲ ਪਰਿਵਾਰ ਨੂੰ ਹਰੇਕ ਸਾਥ ਦੇਣ ਦਾ ਵਿਸ਼ਵਾਸ਼ ਦਵਾਉ਼ਂਦੇ ਹਨ। ਜਿਸ ਕਾਰਨ ਇਸ ਪਰਿਵਾਰ ਦਾ ਇਸ ਇਲਾਕੇ ਚ ਖਾਸ ਰੁਤਬਾ ਬਣਿਆ ਹੋਇਆ ਹੈ।
ਗਿਣੀਜ਼ ਬੁੱਕ ਆਫ਼ ਰਿਕਾਰਡ ਚ ਦਰਜ ਇਸ ਪਰਿਵਾਰ ਦੇ ਮੈਂਬਰ ਆਪਣੇ ਆਪ ਚ ਇੱਕ ਪੂਰਾ ਪਿੰਡ ਹੈ।