1/4 ਇੱਥੇ ਵਿਆਹ ਦੀ ਇੱਕ ਅਜੀਬ ਹੀ ਰਸਮ ਹੈ। ਇੱਥੇ ਦੁੱਲ੍ਹਾ-ਦੁੱਲਹਨ ਦੇ ਜੰਗਲਪਾਣੀ 'ਤੇ ਪਾਬੰਦੀ ਹੈ। ਜੰਗਲਪਾਣੀ ਨਾ ਜਾਣ ਦੀ ਇਹ ਵੱਖਰੀ ਹੀ ਰਸਮ ਇੰਡੋਨੇਸ਼ੀਆ 'ਚ ਅਦਾ ਕੀਤੀ ਜਾਂਦੀ ਹੈ। ਇਸ ਰਸਮ ਦੀ ਸ਼ੁਰੂਆਤ ਟੀਡਾਂਗ ਜਾਤੀ ਨਾਲ ਹੈ ਤੇ ਇਹ ਰਸਮ ਇਸ ਜਾਤੀ ਲਈ ਬੇਹੱਦ ਅਹਿਮ ਹੈ।
2/4 ਹੈਰਾਨੀ ਦੀ ਵੱਡੀ ਗੱਲ ਇਹ ਹੈ ਕਿ ਦੁੱਲ੍ਹਾ-ਦੁੱਲਹਨ ਵਿਆਹ ਮਗਰੋਂ ਤਿੰਨ ਦਿਨਾਂ ਤੱਕ ਜੰਗਲਪਾਣੀ ਨਹੀਂ ਜਾ ਸਕਦੇ ਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਅਸ਼ੁੱਧ ਹੋ ਜਾਣਗੇ।
3/4 ਇਨ੍ਹਾਂ ਦੀ ਇਸ ਰਸਮ ਮੁਤਾਬਕ ਗੁਸਲਖਾਨੇ ਨੂੰ ਕਈ ਲੋਕ ਵਰਤਦੇ ਹਨ ਜਿਸ ਨਾਲ ਉੱਥੇ ਕਈ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਅਤੇ ਵਿਆਹ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ।
4/4 ਜੇਕਰ ਇਨ੍ਹਾਂ ਲੋਕਾਂ ਦੀ ਮੰਨੀਏ ਤਾਂ ਵਿਆਹ ਦੇ ਸ਼ੁੱਭ ਮੌਕੇ 'ਤੇ ਜੰਗਲਪਾਣੀ ਜਾਣ ਨਾਲ ਦੁੱਲ੍ਹਾ ਜਾਂ ਦੁੱਲਹਨ ਦੀ ਜਾਨ ਵੀ ਜਾ ਸਕਦੀ ਹੈ। ਸਿੱਟੇ ਵਜੋਂ ਦੁੱਲਹਨ ਨੂੰ ਤਿੰਨ ਦਿਨਾਂ ਤੱਕ ਘੱਟ ਖਾਣਾ ਦਿੱਤਾ ਜਾਂਦਾ ਹੈ ਤਾਂ ਕਿ ਉਸ ਨੂੰ ਜੰਗਲਪਾਣੀ ਜਾਣ ਦੀ ਲੋੜ ਨਾ ਪਵੇ।