ਅਗਲੀ ਕਹਾਣੀ

ਲੋਕਾਂ ਦੀ ਪਸੰਦ ਬਣਿਆ ਬਗੈਰ ਛੱਤ ਅਤੇ ਦੀਵਾਰਾਂ ਵਾਲਾ ਇਹ ਹੋਟਲ

Thu, 19 Jul 2018 06:08 PM IST

ਲੋਕਾਂ ਦੀ ਪਸੰਦ ਬਣਿਆ ਬਗੈਰ ਛੱਤ ਅਤੇ ਦੀਵਾਰਾਂ ਵਾਲਾ ਇਹ ਹੋਟਲ
ਆਪਣੇ ਆਪ ਚ ਵੱਖਰੀ ਹੀ ਦਿੱਖ ਵਾਲਾ ਇਹ ਹੋਟਲ ਸਵਿੱਟਜ਼ਰਲੈਂਡ ਚ ਸਥਿਤ ਹੈ ਅਤੇ ਇਸਦਾ ਨਾਂ The Null Stern Hotel ਹੈ।
ਜੇਕਰ ਤੁਹਾਡਾ ਇੱਥੇ ਰਹਿਣ ਦਾ ਮਨ ਹੈ ਤਾਂ ਤੁਹਾਨੂੰ ਇੱਥੇ ਖੁੱਲੇ੍ਹ ਆਸਮਾਨ ਥੱਲੇ ਰਹਿਣਾ ਪਵੇਗਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਜ਼ਰੂਰ ਹੋਵੇਗੀ ਕਿ ਇਸ ਹੋਟਲ ਦੇ ਬਾਥਰੂਮ ਚ ਵੀ ਸਹੂਲਤਾਂ ਤੁਹਾਨੂੰ ਨਹੀਂ ਮਿਲਣਗੀਆਂ।
ਦੱਸਿਆ ਜਾਂਦਾ ਹੈ ਕਿ ਸਵਿੱਟਜ਼ਰਲੈਂਡ ਦੇ ਦੋ ਕਲਾਕਾਰਾਂ ਫ਼ੈਂਕ ਅਤੇ ਰਿਕਲਿਨ ਨੇ ਇਹ ਹੋਟਲ ਬਣਾਇਆ ਸੀ। ਹੋਲੀ-ਹੋਲੀ ਲੋਕਾਂ ਨੂੰ ਇਹ ਪਸੰਦ ਆਉਣ ਲੱਗ ਪਿਆ ਤਾਂ ਸੈਲਾਨੀਆਂ ਲਈ ਇਸਨੂੰ ਖੋਲ੍ਹ ਦਿੱਤਾ ਗਿਆ।
ਜੇਕਰ ਤੁਹਾਡਾ ਵੀ ਜੇ ਮਨ ਇਸ ਕੁਦਰਤ ਦੀ ਗੋਦ ਚ ਬਣੇ ਸ਼ਾਨਦਾਰ ਅਤੇ ਅਦਭੁਤ ਹੋਟਲ ਚ ਰਹਿਣ ਦਾ ਹੈ ਤਾਂ ਤੁਸੀਂ ਵੀ ਇਸ ਦੇਸ਼ ਚ ਆਪਣੀਆਂ ਛੁੱਟੀਆਂ ਬਤੀਤ ਕਰ ਸਕਦੇ ਹੋ। ਤੁਹਾਨੂੰ ਇੱਕ ਰਾਤ ਲਈ ਲਗਭਗ 250 ਡਾਲਰ ਖਰਚ ਕਰਨੇ ਪੈਣਗੇ।
ਦੱਸਣਯੋਗ ਹੈ ਕਿ ਫ੍ਰੈਂਕ ਅਤੇ ਰਿਕਲਿਨ ਇਸ ਤਰ੍ਹਾਂ ਦੇ ਹੋਟਲ ਪਹਿਲਾਂ ਵੀ ਕਈ ਵਾਰ ਬਣਾ ਚੁੱਕੇ ਹਨ ਜੋ ਕਿ ਪਰਮਾਣੂ ਬੰਕਰਾਂ ਥੱਲੇ ਹਨ।