ਅਗਲੀ ਕਹਾਣੀ

ਇਹ ਹੈ ਏਸ਼ੀਆ ਦੀ ਸਭ ਤੋਂ ਵੱਡੀ ਤੋਪ... ਦੇਖੋਗੇ ਤਾਂ ਹੋ ਜਾਵੋਗੇ ਹੈਰਾਨ

Thu, 19 Jul 2018 07:45 PM IST

ਭਾਰਤ ਚ ਇੱਕ ਅਜਿਹੀ ਜੰਗੀ ਤੋਪ ਮੌਜੂਦ ਹੈ ਜਿਸ ਨੂੰ ਜਦੋਂ ਇੱਕ ਵਾਰ ਚਲਾਇਆ ਗਿਆ ਤਾਂ ਦੂਰ ਪਿੰਡ ਚ ਜਿੱਥੇ ਇਸਦਾ ਗੋਲਾ ਡਿੱਗਿਆ, ਉੱਥੇ ਇੱਕ ਵੱਡਾ ਤਲਾਅ ਬਣ ਗਿਆ।ਇਹ ਬੇਹੱਦ ਵੱਡੀ ਤੋਪ ਮਹਾਰਾਜਾ ਟੀਪੂ ਸੁਲਤਾਨ ਦੀ ਦੱਸੀ ਜਾਂਦੀ ਹੈ।
ਰੈਰਾਨੀ ਦੀ ਗੱਲ ਇਹ ਹੈ ਕਿ ਇਹ ਤਲਾਅ ਹਾਲੇ ਵੀ ਪਿੰਡ ਚ ਮੌਜੂਦ ਹੈ ਤੇ ਇਸ ਤਲਾਅ ਦੇ ਪਾਣੀ ਨੂੰ ਪੀਣ ਲਈ ਵਰਤਿਆ ਜਾਂਦਾ ਹੈ।
1726 ਚ ਜੈਪੁਰ ਚ ਬਣਾਈ ਗਈ ਇਸ ਵੱਡੇ ਆਕਾਰ ਦੀ ਤੋਪ ਨੂੰ ਅਰਾਵਲੀ ਪਹਾੜੀਆਂ ਤੇ ਸਥਿਤ ਜੈਗੜ੍ਹ ਕਿਲ੍ਹੇ ਚ ਰੱਖਿਆ ਗਿਆ ਹੈ ਅਤੇ ਇਸ ਤੋਪ ਦਾ ਨਾਂ ਜੈਵਾਨਾ ਹੈ।
ਇਹ ਹੈ ਏਸ਼ੀਆ ਦੀ ਸਭ ਤੋਂ ਵੱਡੀ ਤੋਪ... ਦੇਖੋਗੇ ਤਾਂ ਹੋ ਜਾਵੋਗੇ ਹੈਰਾਨ
ਇਸ ਤੋਪ ਦਾ ਭਾਰ 50 ਟਨ ਹੈ ਅਤੇ ਤੋਪ ਦੀ ਨਲੀ ਤੋਂ ਲੈ ਕੇ ਆਖਰੀ ਸਿਰੇ ਦੀ ਲੰਬਾਈ 31 ਫ਼ੁੱਟ 3 ਇੰਚ ਹੈ। ਇਸ ਤੋਪ ਚ 8 ਮੀਟਰ ਲੰਬਾ ਬੈਰਲ ਰੱਖਿਆ ਜਾ ਸਕਦਾ ਹੈ। ਇਹ ਤੋਪ ਪੂਰੀ ਦੁਨੀਆ ਚ ਮਸ਼ਹੂਰ ਹੈ।
ਬੇਹੱਦ ਭਾਰੀ ਹੋਣ ਕਾਰਨ ਇਹ ਤੋਪ ਕਿਲ੍ਹੇ ਤੋਂ ਕਦੇ ਬਾਹਰ ਨਹੀਂ ਆ ਸਕੀ ਤੇ ਨਾ ਹੀ ਇਸ ਨੂੰ ਕਦੇ ਕਿਸੇ ਜੰਗ ਚ ਵਰਤਿਆ ਗਿਆ। ਸਿਰਫ ਇਸਨੂੰ ਇੱਕ ਵਾਰ ਟੈਸਟ ਕੀਤਾ ਗਿਆ ਸੀ। ਜਿਸ ਦੌਰਾਨ 35 ਕਿੱਲੋਮੀਟਰ ਤੱਕ ਵਾਰ ਕਰਨ ਲਈ ਇਸ ਤੋਪ ਨੂੰ 100 ਕਿਲੋ ਗਨਪਾਊਡਰ ਦੀ ਲੋੜ ਪੈਂਦੀ ਸੀ। ਕਿਹਾ ਜਾਂਦਾ ਹੈ ਕਿ ਇਸ ਕੀਤੇ ਗਏ ਟੈਸਟ ਦੌਰਾਨ ਤੋਪ ਤੋਂ ਨਿਕਲਿਆ ਇਹ ਗੋਲਾ ਕਿਲ੍ਹੇ ਦੇ ਦੱਖਣ ਵੱਲ 30 ਕਿਲੋਮੀਟਰ ਦੂਰ ਇੱਕ ਚਾਕਸੂ ਨਾਂ ਦੇ ਕਸਬੇ ਚ ਡਿੱਗਿਆ ਜਿੱਥੇ ਇੱਕ ਬਹੁਤ ਵੱਡਾ ਗੋਲਾ ਬਣ ਗਿਆ। ਸਮਾਂ ਲੰਘਣ ਦੇ ਨਾਲ ਇਹ ਗੋਲ ਟੋਇਆ ਤਲਾਅ ਬਣ ਗਿਆ ਜਿਸ ਦੇ ਪਾਣੀ ਨੂੰ ਲੋਕ ਪੀਣ ਲਈ ਵਰਤਦੇ ਹਨ। ਅਜਿਹੀਆਂ ਖੂਬੀਆਂ ਕਾਰਨ ਇਹ ਤੋਪ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਮੰਨੀ ਜਾਂਦੀ ਹੈ।