ਅਗਲੀ ਕਹਾਣੀ

ਅਸਮਾਨ ਤੋਂ ਕਿੱਥੇ ਡਿੱਗਦਾ ਹੈ ਹਵਾਈ ਯਾਤਰੀਆਂ ਦਾ ਜੰਗਲਪਾਣੀ... ਪੜ੍ਹ ਕੇ ਹੋ ਜਾਵੋਗੇ ਹੈਰਾਨ !

Fri, 20 Jul 2018 04:30 PM IST

ਕੁੱਝ ਦਿਨ ਪਹਿਲਾਂ ਗੁਰੂਗ੍ਰਾਮ ਦੇ ਇੱਕ ਪਿੰਡ ਚ ਇੱਕ ਕਿਸਾਨ ਨੂੰ ਅਸਮਾਨ ਤੋਂ ਅਜੀਬ ਜਿਹੀ ਚੀਜ਼ ਡਿੱਗਦੀ ਦਿਖਾਈ ਦਿੱਤੀ ਜੋ ਕਿ ਜੰਮੀ ਹੋਈ ਸੀ ਅਤੇ ਲਗਭਗ ਪੱਥਰ ਵਰਗੀ ਦਿੱਸ ਰਹੀ ਸੀ। ਕਿਸਾਨ ਇਸ ਨੂੰ ਅਨਮੁੱਲੀ ਚੀਜ਼ ਸਮਝ ਕੇ ਘਰੇ ਲੈ ਗਿਆ ਅਤੇ ਆਪਣੇ ਫਿ਼੍ਰੱਜ ਚ ਰੱਖ ਦਿੱਤੀ।
ਕਈ ਦਿਨ ਲੰਘਣ ਮਗਰੋਂ ਕਿਸਾਨ ਨੇ ਇਸਦੀ ਜਾਣਕਾਰੀ ਕਿਸੇ ਜਾਣਕਾਰ ਨੂੰ ਦਿੱਤੀ ਜਿਸ ਨੇ ਕੁੱਝ ਮਾਹਰਾਂ ਨੂੰ ਇਹ ਚੀਜ਼ ਦਿਖਾਈ। ਅਸਮਾਨ ਤੋਂ ਡਿੱਗੀ ਇਸ ਚੀਜ਼ ਦੀ ਜਾਂਚ ਪੜਤਾਲ ਕਰਨ ਮਗਰੋਂ ਪਤਾ ਲੱਗਿਆ ਕਿ ਇਹ ਤਾਂ ਇੱਕ ਠੋਸ ਮਨੁੱਖੀ ਮਲ ਹੈ ਨਾ ਕਿ ਕੋਈ ਕੀਮਤੀ ਚੀਜ਼।
ਮਾਹਰਾਂ ਨੇ ਦੱਸਿਆ ਕਿ ਹਵਾਈ ਜਹਾਜ਼ ਦੇ ਸੀਵਰੇਜ਼ ਚ ਅਜਿਹਾ ਕੈਮੀਕਲ ਮਿਲਾਇਆ ਜਾਂਦਾ ਹੈ ਜਿਸ ਨਾਲ ਬਦਬੂ ਨਹੀਂ ਆਉਂਦੀ ਅਤੇ ਜਦੋਂ ਮਨੁੱਖੀ ਮਲ ਕਾਫੀ ਉਚਾਈ ਤੋਂ ਡਿੱਗਦਾ ਹੈ ਤਾਂ ਪੱਕੀ ਤਰ੍ਹਾਂ ਜੰਮ ਜਾਂਦਾ ਹੈ।
ਦੱਸਣਯੋਗ ਹੈ ਕਿ ਆਮ ਤੌਰ ਤੇ ਜਹਾਜ਼ ਚ ਸੀਵਰੇਜ਼ ਟੈਂਕ ਹੁੰਦੇ ਹਨ ਜੋ ਏਅਰਪੋਰਟ ਤੇ ਖਾਲੀ ਹੁੰਦੇ ਹਨ ਪਰੰਤੂ ਕਦੇ-ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ।