ਅਗਲੀ ਕਹਾਣੀ

ਉਤਰੀ-ਪੱਛਮੀ ਰੇਲਵੇ ਦੀ ਪਹਿਲੀ ਮਹਿਲਾਂ ਕੁਲੀ ਮੰਜੂ ਦੇਵੀ

Wed, 18 Jul 2018 01:19 PM IST

ਮਹਿਲਾਂ ਕੁਲੀ ਮੰਜੂ ਦੇਵੀ
ਮੰਜੂ ਦੇਵੀ ਬਤੌਰ ਕੁਲੀ ਕੰਮ ਕਰਨ ਵਾਲੀ ਉਤਰੀ-ਪੱਛਮੀ ਰੇਲਵੇ ਦੀ ਪਹਿਲੀ ਮਹਿਲਾ ਹੈ। ਉਹ ਜੈਪੁਰ ਰੇਲਵੇ ਸਟੇਸ਼ਨ `ਤੇ ਕੁਲੀ ਦਾ ਕੰਮ ਕਰਦੀ ਹੈ।
ਮੰਜੂ ਦੇਵੀ
ਮਰਦ ਕੁਲੀਆਂ ਦੀ ਤਰ੍ਹਾਂ ਮੰਜੂ ਦੇਵੀ ਵੀ ਯਾਤਰੀਆਂ ਦਾ ਭਾਰੀ ਸਾਮਾਨ ਗੱਡੀ ਵਿਚੋਂ ਬਾਹਰ ਤੱਕ ਲੈ ਕੇ ਜਾਂਦੀ ਹੈ।
ਮੰਜੂ ਦੇਵੀ
ਮੰਜੂ ਦੇਵੀ ਕਿਸੇ ਵੀ ਤਰ੍ਹਾਂ ਆਦਮੀ ਕੁਲੀਆਂ ਨਾਲੋਂ ਘੱਟ ਨਹੀਂ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਉਨ੍ਹਾਂ ਦੀ ਕਹਾਣੀ ਸੁਣਕੇ ਜਜ਼ਬਾਤੀ ਹੋ ਗਏ ਸਨ।
ਮੰਜੂ ਦੇਵੀ
ਮੰਜੂ ਦੇਵੀ ਨੇ ਆਪਣੀ ਜਿ਼ੰਦਗੀ ਦੇ ਨਾਜ਼ੁਕ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਰੋਟੀ ਅਤੇ ਬੱਚਿਆਂ ਦੀ ਪੜ੍ਹਾਈ ਲਈ ਕੁਲੀ ਦਾ ਕੰਮ ਕਰਨਾ ਪਿਆ।
ਮੰਜੂ ਦੇਵੀ
ਮੰਜੂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਕੁਲੀ ਦਾ ਕੰਮ ਕਰਦੇ ਸਨ, ਪ੍ਰੰਤੂ ਪਤੀ ਦੀ ਹਾਦਸੇ `ਚ ਹੋਈ ਮੌਤ ਤੋਂ ਬਾਅਦ ਘਰ ਚਲਾਉਣ ਲਈ ਉਨ੍ਹਾਂ ਨੇ ਪਤੀ ਦੇ ਬਿੱਲਾ ਨੰਬਰ 15 `ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਜਦੋਂ ਔਰਤ ਘਰ `ਚ ਸ਼ਰੀਰਕ ਮਿਹਨਤ ਵਾਲਾ ਕੰਮ ਕਰ ਸਕਦੀ ਹੈ ਤਾਂ ਘਰ ਤੋਂ ਬਾਹਰ ਕਿਉਂ ਨਹੀਂ ਕਰ ਸਕਦੀ। ਉਨ੍ਹਾਂ ਦਾ ਮੰਨਣਾ ਹੈ ਕਿ ਔਰਤ ਕਿਸੇ ਵੀ ਤਰ੍ਹਾਂ ਮਰਦ ਤੋਂ ਘੱਟ ਨਹੀਂ ਹੋ ਸਕਦੀ।
ਮੰਜੂ ਦੇਵੀ
ਦੱਸਣਾ ਬਣਦਾ ਹੈ ਕਿ ਮੰਜੂ ਉਨ੍ਹਾਂ 112 ਔਰਤਾਂ `ਚੋਂ ਇਕ ਸੀ, ਜਿਨ੍ਹਾਂ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ 20 ਜਨਵਰੀ 2018 ਨੂੰ ਸਨਮਾਨਿਤ ਕੀਤਾ ਗਿਆ ਸੀ।