ਅਗਲੀ ਕਹਾਣੀ

ਜਪਾਨ `ਚ ਲੂ ਦਾ ਕਹਿਰ, 14 ਮੌਤਾਂ

Tue, 17 Jul 2018 06:35 PM IST

ਜਪਾਨ
ਜਪਾਨ ਵਿਚ ਲੂ ਦੇ ਕਹਿਰ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਲੂ ਕਾਰਨ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕੰਮਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਹਫ਼ਤੇ ਹੜ੍ਹ ਕਾਰਨ ਇਨ੍ਹਾਂ ਖੇਤਰਾਂ ਵਿਚ 200 ਤੋਂ ਜਿ਼ਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਜਪਾਨ
ਮੌਸਮ ਵਿਗਿਆਨ ਵਿਭਾਗ ਅਨੁਸਾਰ ਕੁਝ ਅੰਦਰਲੇ ਖੇਤਰਾਂ ਵਿਚ ਸੋਮਵਾਰ ਨੂੰ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੱਧ ਜਾਣ ਅਤੇ ਜਿ਼ਆਦਾ ਨਮੀ ਕਾਰਨ ਖਤਰਨਾਕ ਸਥਿਤੀ ਪੈਦਾ ਹੋ ਗਈ। ਮੀਡੀਆ ਅਨੁਸਾਰ ਪਿਛਲੇ ਹਫਤੇ ਲੂ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਇਲਾਜ ਲਈ ਵੱਖ ਵੱਖ ਹਸਪਤਾਲਾਂ `ਚ ਦਾਖਲ ਹਨ।
ਜਪਾਨ
ਮੰਗਲਵਾਰ ਨੂੰ ਪੱਛਮੀ ਜਪਾਨ ਦੇ ਹੜ੍ਹ ਪੀੜਤ ਖੇਤਰ ਵਿਚ ਤਾਪਮਾਨ 34.3 ਡਿਗਰੀ ਸੈਲਸੀਅਸ ਹੋਣ ਕਾਰਨ ਕੀਚੜ ਤੇ ਮਲਬਾ ਸਾਫ ਕਰ ਰਹੀ ਸੈਨਾ ਲਈ ਸਿਰ ਦਰਦੀ ਬਣ ਗਿਆ ਅਤੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਜਪਾਨ
ਓਕਯਾਮ ਦੇ ਇਕ ਸਥਾਨਕ ਵਾਸੀ ਨੇ ਐਨ ਐਚ ਕੇ ਟੈਲੀਵੀਜ਼ਨ `ਤੇ ਕਿਹਾ ਕਿ ਇਹ ਸੱਚ ਹੈ ਕਿ ਬਹੁਤ ਗਰਮੀ ਹੈ, ਅਸੀਂ ਸਿਰਫ ਜਿ਼ਆਦਾ ਤੋਂ ਜਿ਼ਆਦਾ ਪਾਣੀ ਪੀ ਸਕਦੇ ਹਾਂ। ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਜਪਾਨ ਦੇ 200 ਤੋਂ ਜਿ਼ਆਦਾ ਖੇਤਰਾਂ ਵਿਚ ਤਾਪਮਾਨ 35 ਡਿਗਰੀ ਸੈਲਸੀਅਸ ਜਾਂ ਇਸ ਤੋਂ ਜਿ਼ਆਦਾ ਸੀ, ਜੋ ਜਪਾਨ ਲਈ ਬਹੁਤ ਗਰਮ ਹੈ।
ਜਪਾਨ
ਫਾਇਰ ਬ੍ਰਿਗੇਡ ਅਤੇ ਕੁਦਰਤੀ ਆਫ਼ਤ ਪ੍ਰਬੰਧ ਵਿਭਾਗ ਅਨੁਸਾਰ ਜੁਲਾਈ 2014 ਵਿਚ 213 ਖੇਤਰਾਂ `ਚ ਇਸੇ ਤਰ੍ਹਾਂ ਹੀ ਤਾਪਮਾਨ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਮਈ ਤੋਂ ਸਤੰਬਰ ਵਿਚ ਲੂ ਕਾਰਨ 48 ਲੋਕਾਂ ਦੀ ਮੌਤ ਹੋਈ ਸੀ।