ਅਗਲੀ ਕਹਾਣੀ

ਮੱਧ ਪ੍ਰਦੇਸ਼ ’ਚ ਸਰਕਾਰੀ ਨੌਕਰੀ ਪਾਉਣ ਵਾਲੀ ਪਹਿਲੀ ਟ੍ਰਾਂਸਜੈਂਡਰ ਬਣੀ ਸੰਜਨਾ ਸਿੰਘ

Tue, 12 Mar 2019 01:33 AM IST

ਸਮਾਜ ਚ ਲੰਬੇ ਸਮੇਂ ਤੋਂ ਸੰਘਰਸ਼ ਕਰਨ ਮਗਰੋਂ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਟ੍ਰਾਂਸਜੈਂਡਰ ਵਰਗ ਲਈ ਖੁ਼ਸ਼ੀ ਦੀ ਖ਼ਬਰ ਹੈ। ਸੰਜਨਾ ਸਿੰਘ ਪਹਿਲੀ ਅਜਿਹੀ ਟ੍ਰਾਂਸਜੈਂਡਰ ਬਣ ਗਈ ਹਨ ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਚ ਸਰਕਾਰੀ ਨੌਕਰੀ ਮਿਲੀ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸੰਜਨਾ ਦੀ ਨਿਯੁਕਤੀ ਮੱਧ ਪ੍ਰਦੇਸ਼ ਸਮਾਜਿਕ ਨਿਆ ਤੇ ਵਿਕਲਾਂਗ ਭਲਾਈ ਵਿਭਾਗ ਦੇ ਨਿਰਦੇਸ਼ਕ ਦੇ ਨਿਜੀ ਸਕੱਤਰ ਵਜੋਂ ਹੋਈ ਹੈ। ਸੰਜਨਾ ਨੇ ਆਪਣੀ ਇਸ ਪ੍ਰਾਪਤੀ ਤੇ ਕਿਹਾ, ਆਉਣ ਵਾਲੇ ਸਮੇਂ ਚ ਸਾਡੇ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਹੋਰ ਬੇਹਤਰ ਮੌਕੇ ਮਿਲਣਗੇ।
ਸੰਜਨਾ ਨੇ ਕਿਹਾ, ਅਜਿਹਾ ਹੋ ਸਕਦਾ ਹੈ ਕਿ ਸ਼ਾਇਦ ਸਾਡੇ ਸਮੂਹ ਭਾਈਚਾਰੇ ਨੇ ਹੀ ਸਮਾਜ ਦੀ ਮੁੱਖ ਧਾਰਾ ਚ ਆਉਣ ਲਈ ਬਹੁਤ ਜ਼ਿਆਦਾ ਕੋ਼ਸ਼ਿਸ਼ਾਂ ਨਹੀਂ ਕੀਤੀਆਂ ਹਨ। ਮੈਨੂੰ ਲੱਗਦਾ ਹੈ ਕਿ ਇਸ ਸ਼ੁਰੂਆਤ ਨਾਲ ਸਮਾਜ ਚ ਬਦਲਾਅ ਆਵੇਗਾ।
ਟ੍ਰਾਂਸਜੈਂਡਰਾਂ ਨੂੰ ਰਾਖਵਾਂਕਰਨ ਦੇ ਮੁੱਦੇ ਤੇ ਸੰਜਨਾ ਨੇ ਕਿਹਾ, ਜੇਕਰ ਦੂਜਿਆਂ ਨੂੰ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ ਤਾਂ ਸਾਨੂੰ ਕਿਉਂ ਨਹੀਂ? ਮੇਰੇ ਲਈ ਇਹ ਮੌਕਾ ਇਸ ਗੱਲ ਨੂੰ ਸਾਬਿਤ ਕਰਨ ਦਾ ਹੈ ਕਿ ਜੇਕਰ ਮੌਕਾ ਮਿਲੇ ਤਾਂ ਸਾਡੇ ਭਾਈਚਾਰੇ ਦੇ ਲੋਕ ਬਹੁਤ ਕੁਝ ਕਰ ਸਕਦੇ ਹਨ।