1/9 1 ਬਾਲੀਵੁੱਡ ਦੇ ਚਾਕਲੇਟੀ ਅਤੇ ਰਾਕਸਟਾਰ ਅਦਾਕਾਰ ਰਣਬੀਰ ਕਪੂਰ ਇਨ੍ਹਾਂ ਦਿਨੀਂ ਅਦਾਕਾਰਾ ਆਲੀਆ ਭੱਟ ਨਾਲ ਆਪਣੇ ਅਫ਼ੇਅਰ ਕਾਰਨ ਸੁਰਖੀਆਂ ਚ ਹਨ। ਰਣਬੀਰ ਦਾ ਨਾਂ ਹੁਣ ਤੱਕ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਨਾਲ ਜੁੜ ਚੁੱਕਿਆ ਹੈ। ਫਿ਼ਲਮੀ ਕਰਿਅਰ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਉਨ੍ਹਾਂ ਅਫ਼ੇਅਰ ਰਹੇ ਹਨ। ਅੱਜ ਅਸੀਂ ਤੁਹਾਨੂੰ ਰਣਬੀਰ ਕਪੂਰ ਦੇ ਅਫ਼ੇਅਰ ਦੀ ਸੂਚੀ ਬਾਰੇ ਦੱਸਾਂਗੇ ਕਿ ਆਪਣੀ ਸਕੂਲ ਲਾਈਫ਼ ਤੋਂ ਹੀ ਰਣਬੀਰ ਕੁੜੀਆਂ ਨਾਲ ਕੀ-ਕੀ ਕਰਿਆ ਕਰਦੇ ਸਨ।
2/9 ਰਣਬੀਰ ਕਦੇ ਆਪਣੀ ਫਿ਼ਲਮਾਂ ਕਾਰਨ ਜਾਂ ਕਦੇ ਆਪਣੇ ਅਫ਼ੇਅਰ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਚ ਬਣੇ ਰਹਿੰਦੇ ਹਨ। ਇੱਥੇ ਤੱਕ ਕਿ ਰਣਬੀਰ ਨੂੰ ਬਾਲੀਵੁੱਡ ਦਾ ਕੈਸੇਨੋਵਾ ਅਤੇ ਲਵਰ ਬੁਆਏ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹੈ ਰਣਬੀਰ ਕਪੂਰ ਦੇ ਅਫ਼ੇਅਰ ਦੀ ਸੂਚੀ ਅਤੇ ਲਵ ਲਾਈਵ ਬਾਰੇ ਕੁੱਝ ਖਾਸ ਕਿੱਸੇ....
3/9 ਰਣਬੀਰ ਜਦ ਕਾਲਜ ਸਨ ਤਾਂ ਉਨ੍ਹਾਂ ਨੂੰ ਅਦਾਕਾਰਾ ਇਮਰਾਨ ਖ਼ਾਨ ਦੀ ਪਤਨੀ ਅਵੰਤਿਕਾ ਨਾਲ ਪਿਆਰ ਹੋ ਗਿਆ ਸੀ ਉਸ ਸਮੇਂ ਰਣਬੀਰ ਦੀ ਉਮਰ 18 ਸਾਲ ਸੀ। ਘੱਟ ਉਮਰ ਚ ਹੀ ਉਹ ਅਵੰਤਿਕਾ ਨਾਲ ਕਈ ਵਾਰ ਸੁਰਖੀਆਂ ਚ ਬਣੇ ਰਹੇ।
4/9 ਸੋਨਮ ਕਪੂਰ ਨਾਲ ਵੀ ਰਣਬੀਰ ਦਾ ਨਾਂ ਜੁੜ ਚੁੱਕਾ ਹੈ ਜਦ ਦੋਨਾਂ ਦੇ ਕਰਿਅਰ ਦੀ ਪਹਿਲੀ ਸਾਂਝੀ ਫਿ਼ਲਮ ਸਾਵਰੀਆ ਰੀਲੀਜ਼ ਹੋਈ ਸੀ। ਹਾਲਾਂਕਿ ਬਾਅਦ ਚ ਦੋਨਾਂ ਦਾ ਰਿਸ਼ਤਾ ਕਿਸੇ ਕਾਰਨ ਖਤਮ ਹੋ ਚੁੱਕਾ ਹੈ।
5/9 ਸੋਨਮ ਮਗਰੋਂ ਰਣਬੀਰ ਕਪੂਰ ਦਾ ਨਾਂ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਨੰਦਿਤਾ ਮਹਿਤਾਨੀ ਨਾਲ ਜੁੜਿਆ। ਦੱਸ ਦਈਏ ਕਿ ਰਣਬੀਰ ਨੰਦਿਤਾ ਕੋਲੋਂ 10 ਸਾਲ ਛੋਟੇ ਹਨ ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।
6/9 ਨੰਦਿਤਾ ਮਗਰੋਂ ਰਣਬੀਰ ਕਪੂਰ ਦੀ ਜਿ਼ੰਦਗੀ ਚ ਦੀਪੀਕਾ ਪਾਦੂਕੋਣ ਦੀ ਹਾਜ਼ਰੀ ਹੋਈ। ਦੋਨਾਂ ਨੇ ਇਕੱਠਿਆਂ ਕਈ ਫਿ਼ਲਮਾਂ ਚ ਕੰਮ ਕੀਤਾ ਪਰ ਦੋਨਾਂ ਵਿਚਾਲੇ ਉਦੋਂ ਦੂਰੀਆਂ ਬਣ ਗਈਆਂ ਜਦ ਰਣਬੀਰ ਅਤੇ ਦੀਪੀਕਾ ਵਿਚਾਲੇ ਕੈਟਰੀਨਾ ਕੈਫ਼ ਆ ਗਈ।
7/9 ਅਜਿਹਾ ਕਿਹਾ ਜਾਂਦਾ ਹੈ ਕਿ ਦੀਪੀਕਾ ਨਾਲ ਬ੍ਰੈਕਅਪ ਦਾ ਕਾਰਨ ਕੈਟਰੀਨਾ ਕੈਫ਼ ਹੈ। ਕੈਟਰੀਨਾ ਨੇ ਰਣਬੀਰ ਦੇ ਦਿਲ ਤੇ ਸਭ ਤੋਂ ਜਿ਼ਆਦਾ ਰਾਜ ਕੀਤਾ।
8/9 ਇਸ ਤੋਂ ਬਾਅਦ ਰਣਬੀਰ ਦਾ ਨਾਂ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਨਾਲ ਜੋੜਿਆ ਗਿਆ ਸੀ। ਦੋਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਦਕਿ ਇਹ ਖ਼ਬਰ ਸਿਰਫ ਇੱਕ ਅਫ਼ਵਾਹ ਸੀ।
9/9 ਰਣਬੀਰ ਕਪੂਰ ਅੱਜ ਕੱਲ੍ਹ ਆਪਣੀ ਤਾਜ਼ਾ ਰੀਲੀਜ਼ ਹੋਈ ਫਿ਼ਲਮ ਸੰਜੂ ਦੇ ਪ੍ਰਚਾਰ ਸਬੰਧੀ ਕਾਫੀ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ ਫਿ਼ਲਮ ਬ੍ਰਹਮਅਸਤਰ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ ਪਰ ਇਸ ਵਿਚਾਲੇ ਬਾਲੀਵੁੱਡ ਦੀਆਂ ਗਲੀਆਂ ਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਅਫ਼ੇਅਰ ਦੀਆਂ ਖ਼ਬਰਾਂ ਜ਼ੋਰਾਂ ਤੇ ਹਨ।