ਅਗਲੀ ਕਹਾਣੀ

ਜਨਮ ਦਿਨ ਮੁਬਾਰਕ ਪ੍ਰਿਯੰਕਾ ਚੋਪੜਾ

Wed, 18 Jul 2018 12:24 PM IST

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣਾ ਸਿੱਕਾ ਜਮਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੀ ਹੈ।
ਪ੍ਰਿਯੰਕਾ ਦਾ ਜਨਮ 18 ਜੁਲਾਈ 1982 ਨੂੰ ਜਮਸ਼ੇਦਪੁਰ ਚ ਹੋਇਆ ਸੀ।ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਪ੍ਰਿਯੰਕਾ ਸਾਲ 2000 ਚ ਮਿਸ ਵਰਲਡ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ।
ਆਪਣੀ ਦਿਲਕਸ਼ ਅਦਾਵਾਂ ਅਤੇ ਬੇਹਤਰੀਨ ਅਦਾਕਾਰੀ ਦੇ ਦਮ ਤੇ ਪ੍ਰਿਯੰਕਾ ਨੇ ਦਰਸ਼ਕਾਂ ਦੇ ਦਿਲਾਂ ਚ ਇੱਕ ਡੂੰਘੀ ਥਾਂ ਬਣਾਈ ਲਈ ਹੈ, ਅੱਜ ਦੁਨੀਆ ਭਰ ਚ ਪ੍ਰਿਯੰਕਾ ਦੇ ਲੱਖਾਂ ਚਾਹੁਣ ਵਾਲੇ ਹਨ ਜੋ ਕਿ ਉਨ੍ਹਾਂ ਦੀ ਆਉਣ ਵਾਲੀ ਹਰਕੇ ਨਵੀਂ ਫਿ਼ਲਮ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਨੇ ਕਈ ਟੀਵੀ ਵਿਗਿਆਪਨਾਂ ਅਤੇ ਹਾਲੀਵੁੱਡ ਸੀਰੀਜ਼ ਚ ਕੰਮ ਕਰਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ।
ਪ੍ਰਿਯੰਕਾ ਨੇ ਆਪਣਾ ਫਿ਼ਲਮੀ ਕਰੀਅਰ ਸਾਲ 2003 ਚ ਆਈ ਫਿ਼ਲਮ ਦ ਹੀਰੋ ਨਾਲ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਪ੍ਰਿਯੰਕਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਬੁਲੰਦੀਆਂ ਨੂੱ ਛੂੰਹਦੀ ਗਈ।
ਇੱਕ ਚੰਗੀ ਅਦਾਕਾਰਾ ਹੋਣ ਦੇ ਨਾਲ ਹੀ ਪ੍ਰਿਯੰਕਾ ਇੱਥ ਚੰਗੀ ਗਾਇਕ ਵੀ ਹਨ, ਪ੍ਰਿਯੰਕਾ ਕਈ ਗੀਤ ਵੀ ਗਾ ਚੁੱਕੀ ਹੈ।
ਪ੍ਰਿਯੰਕਾ ਨੇ ਆਪਣੀ ਬੇਹਤਰੀਨ ਅਦਾਕਾਰੀ ਦੇ ਦਮ ਤੇ ਕਈ ਵੱਡੇ ਪੁਰਸਕਾਰ ਵੀ ਆਪਣੇ ਨਾਂ ਕੀਤੇ ਹਨ।
ਅੱਜ ਕੱਲ੍ਹ ਪ੍ਰਿਯੰਕਾ ਆਪਣੇ ਬੁਆਏ ਫ੍ਰੈਂਡ ਨਾਲ ਸਮਾਂ ਬਤੀਤ ਕਰਕੇ ਆਨੰਦ ਮਾਣ ਰਹੀ ਹੈ ਜੋ ਕਿ ਉਸ ਤੋਂ ਉਮਰ ਚ ਕਈ ਸਾਲ ਛੋਟਾ ਹੈ।