ਅਗਲੀ ਕਹਾਣੀ

ਭਾਰਤ ਨੇ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

Fri, 08 Feb 2019 04:11 PM IST

ਭਾਰਤ ਨੇ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਭਾਰਤ ਨੇ ਟੀ20 ਸੀਰੀਜ਼ ਦੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।
ਭਾਰਤ ਨੇ 159 ਰਨਾਂ ਦਾ ਟੀਚਾ 3 ਵਿਕਟਾਂ ਦੇ ਕੇ ਹਾਸਿਲ ਕਰ ਲਿਆ।
ਰੋਹਿਤ ਨੇ 50 ਅਤੇ ਪੰਤ ਨੇ ਨਾਬਾਦ 40 ਰਨ ਬਣਾਏ।
ਧੋਨੀ ਨੇ ਨਾਬਾਦ 20 ਰਲ ਬਣਾਏ। 28 ਰਨ ਦੇ ਕੇ 3 ਵਿਕਟਾਂ ਲੈਣ ਵਾਲੇ ਕੁਨਾਲ ਪਾਂਡਿਆ ਮੈਨ ਆਫ਼ ਦ ਮੈਚ ਬਣੇ ਹਨ।
ਵੈਲਿੰਗਟਨ ਚ ਖੇਡੇ ਗਏ ਪਹਿਲੇ ਮੈਚ ਵਿਚ ਭਾਰਤ ਨੂੰ ਹੁਣ ਤੱਕ ਟੀ20 ਮੈਚ ਦੀ ਸਭ ਤੋਂ ਮਾੜੀ ਹਾਰ ਹਾਸਲ ਹੋਈ ਸੀ।
ਜਦੋਂ ਨਿਊਜ਼ੀਲੈਂਡ ਨੇ 80 ਰਨਾਂ ਤੋਂ ਮਾਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਭਾਰਤ ਕੋਲ ਸੀਰੀਜ਼ ਚ ਬਚਣ ਲਈ ਜਿੱਤਾ ਦਾ ਹੀ ਰਾਹ ਬਚਿਆ ਸੀ।
ਭਾਰਤ ਵਲੋਂ ਰੋਹਿਤ ਅਤੇ ਸ਼ਿਖਰ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਤੇ ਪਹਿਲੀ ਵਿਕਟ ਲਈ 9.2 ਓਵਰਾਂ ਚ 79 ਰਨ ਜੋੜੇ।
ਸ਼ਿਖਰ ਨੇ 30 ਰਨ ਬਣਾਏ। ਰੋਹਿਤ ਸ਼ਰਮਾ ਹੁਣ ਟੀ20 ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
ਸ਼ਿਖਰ ਨੇ 30 ਰਨ ਬਣਾਏ। ਰੋਹਿਤ ਸ਼ਰਮਾ ਹੁਣ ਟੀ20 ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।