1/6 ਅਮਰੀਕਨ ਟੈਲੀਵਿਜ਼ਨ ਦੀ ਸਟਾਰ ਅਦਾਕਾਰਾ ਕਿਮ ਕਾਰਦਰਸ਼ਿਅਨ ਆਪਣੇ ਕਰਵੀ ਫ਼ਿਗਰ ਲਈ ਬੇਹੱਦ ਮਸ਼ਹੂਰ ਰਹਿੰਦੀ ਹਨ। ਕਿਮ ਜਿੰਮ ਦੇ ਨਾਲ-ਨਾਲ ਯੋਗਾ ਵੀ ਕਰਦੀ ਹਨ।
2/6 ਵਿਸ਼ਵ ਮਸ਼ੂਹਰ ਟੀਵੀ ਸੀਰੀਜ਼ ਫ਼ੈਂਡਸ ਅਤੇ ਦ ਬ੍ਰੇਕਅਪ ਵਰਗੀਆਂ ਮਸ਼ਹੂਰ ਫ਼ਿਲਮਾਂ ਚ ਆਪਣੀ ਅਦਾਕਾਰੀ ਲਈ ਚਰਚਿਤ ਅਮਰੀਕਨ ਅਦਾਕਾਰਾ ਜੈਨੀਫਰ ਐਨੀਸਟਨ ਵੀ ਯੋਗ ਕਰਕੇ ਆਪਣੀ ਫ਼ਿੱਟਨਸ ਨੂੰ ਸੰਭਾਲਦੀ ਹਨ।
3/6 ਅਮਰੀਕਾ ਦੀ ਮਸ਼ਹੂਰ ਪਾਪ ਐਂਡ ਰਾਕ ਗਾਇਕ ਮਾਇਲੀ ਸਾਇਰਸ ਵੀ ਯੋਗਾ ਕਰਦੀ ਹਨ। ਭਾਰਤੀ ਰਵਾਇਤਾਂ ਦੀ ਪ੍ਰਸ਼ੰਸਕ ਮਾਇਲੀ ਨੇ ਹਾਲ ਹੀ ਚ ਆਪਣੇ ਘਰ ’ਤੇ ਧੂਮ ਧੜਾਕੇ ਨਾਲ ਮਾਂ ਲਕਸ਼ਮੀ ਦੀ ਪੂਜਾ ਵੀ ਕਰਵਾਈ ਸੀ।
4/6 ਆਪਣੇ ਅਜੀਬੋਗ਼ਰੀਬ ਅੰਦਾਜ਼ ਅਤੇ ਫ਼ੈਸਨ ਲਈ ਮਸ਼ਹੂਰ ਅਮਰੀਕਨ ਗਾਇਕ ਲੇਡੀ ਗਾਗਾ ਵੀ ਇੰਡੀਅਨ ਯੋਗ ਦੀ ਬਹੁਤ ਵੱਡੀ ਫੈਨ ਹਨ। ਜਿੰਮ ਚ ਸਮਾਂ ਲਗਾਉਣ ਤੋਂ ਇਲਾਵਾ ਉਹ ਯੋਗਾ ਵੀ ਕਰਦੀ ਹਨ।
5/6 ਆਇਰਨ ਮੈਨ ਰਾਬਰਟ ਡਾਊਨੀ ਜੂਨੀਅਰ ਦੁਨੀਆ ਦੇ ਸਭ ਤੋਂ ਬੇਹਤਰੀਨ ਅਤੇ ਮਸ਼ਹੂਰ ਅਦਾਕਾਰਾਂ ਚੋਂ ਇਕ ਹਨ। ਸੁਪਰਹਿੱਟ ਫ਼ਿਲਮ ਆਇਰਨ ਮੈਨ ਅਤੇ ਸ਼ਰਲਾਕ ਹੋਮਸ ਕਾਰਨ ਉਹ ਪੂਰੀ ਦੁਨੀਆ ਚ ਮਸ਼ਹੂਰ ਹਨ। ਰਾਬਰਟ ਡਾਊਨੀ ਜੂਨੀਅਰ ਵੀ ਯੋਗ ਕਰਨ ਚ ਖਾਸ ਦਿਲਚਸਪੀ ਰੱਖਦੇ ਹਨ।
6/6 YOGA DAY 2019: 21 ਜੂਨ ਨੂੰ ਆਲਮੀ ਯੋਗਾ ਦਿਵਸ ਮਨਾਇਆ ਜਾਵੇਗਾ। ਇਸ ਲਈ ਹਾਲੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਲੋਕ ਇਸ ਚ ਵੱਡੇ ਪੱਧਰ ’ਤੇ ਹਿੱਸਾ ਲੈਣਗੇ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਵਾਂਗ ਹਾਲੀਵੁੱਡ ਦੇ ਵੀ ਅਜਿਹੇ ਕਈ ਸਿਤਾਰੇ ਹਨ ਜਿਹੜੇ ਹਰੇਕ ਦਿਨ ਯੋਗਾ ਕਰਦੇ ਹਨ ਤੇ ਤੰਦਰੁਸਤ ਵੀ ਹਨ।