ਅਗਲੀ ਕਹਾਣੀ

ਕਪਿਲ ਸ਼ਰਮਾ ਦੀ ਪਤਨੀ ਇੱਥੇ ਕਰ ਰਹੀ ਹੈ ਦੋਸਤਾਂ ਨਾਲ ਮਜ਼ੇ, ਦੇਖੋ ਤਸਵੀਰਾਂ

Wed, 25 Jul 2018 04:05 PM IST

ਕਾਮੇਡੀਅਨ ਕਪਿਲ ਸ਼ਰਮਾ ਦੀ ਆਨ ਸਕਰੀਨ ਪਤਨੀ ਸੁਮੋਨਾ ਚਕਰਵਤੀ ਕਾਫੀ ਲੰਬੇ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹੈ। ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਆਫ਼ ਏਅਰ ਹੋਣ ਮਗਰੋਂ ਸੁਮੋਨਾ ਛੋਟੇ ਪਰਦੇ ਤੇ ਨਜ਼ਰ ਨਹੀਂ ਆ ਰਹੀ ਹਨ।
ਹਾਲਾਂਕਿ ਸੁਮੋਨਾ ਸੋਸ਼ਲ ਮੀਡੀਆ ਤੇ ਆਪਣੀ ਫ਼ੋਟੋਜ਼ ਸ਼ੇਅਰ ਕਰਦੀ ਰਹਿੰਦੀ ਹਨ ਅਤੇ ਫ਼ੈਂਜ਼ ਨਾਲ ਜੁੜੀ ਰਹਿੰਦੀ ਹਨ। ਅੱਜ ਕੱਲ੍ਹ ਆਪਣੇ ਇਸ ਖਾਲੀ ਸਮੇਂ ਨੂੰ ਸੁਮੋਨਾ ਖੂਬ ਮਜ਼ੇ ਕਰਨ ਚ ਵਰਤ ਰਹੀ ਹੈ।
ਸੁਮੋਨਾ ਅੱਜ ਕੱਲ੍ਹ ਬਾਲੀ ਚ ਆਪਣੇ ਦੋਸ਼ਾਂ ਨਾਲ ਸੋਹਣਾ ਟਾਈਮ ਬਤੀਤ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਵੇਲੇ੍ਹ ਅਤੇ ਆਰਾਮ ਦੇ ਦਿਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਚ ਸ਼ੇਅਰ ਕੀਤੀਆਂ ਹਨ। ਫ਼ੋਟੋਜ਼ ਚ ਸੁਮੋਨਾ ਦਾ ਗਲੈਮਰ ਡੁੱਲ-ਡੁੱਲ ਪੈ ਰਿਹਾ ਹੈ।
ਸੁਮੋਨਾ ਇੱਥੇ ਆਪਣੇ ਖਾਸ ਦੋਸਤਾਂ ਨਾਲ ਘੁੰਮ ਫਿਰ ਰਹੀ ਹੈ।ਸੁਮੋਨਾ ਨਾਲ ਉਨ੍ਹਾਂ ਦੀ ਖਾਸ ਮਿੱਤਰ ਉਰਵਸ਼ੀ ਰੋਤੇਲਾ ਅਤੇ ਤਰਾਨਾ ਰਾਜ ਵੀ ਨਜ਼ਰ ਆ ਰਹੀਆਂ ਹਨ।
ਜਿ਼ਕਰਯੋਗ ਹੈ ਕਿ ਸੁਮੋਨਾ ਕਾਮੇਡੀ ਨਾਈਟ ਕਪਿਲ ਚ ਕਪਿਲ ਸ਼ਰਮਾ ਦੀ ਸ਼ੋਅ ਚ ਉਸਦੀ ਪਤਨੀ ਦੇ ਨਾਂ ਤੋਂ ਮਸ਼ਹੂਰ ਹੋ ਚੁੱਕੀ ਹੈ।
ਸੁਮੋਨਾ ਨੇ ਕਾਮੇਡੀ ਨਾਈਟ ਵਿੱਦ ਕਪਿਲ ਸ਼ੋਅ ਚ ਕਪਿਲ ਸ਼ਰਮਾ ਦੀ ਪਤਨੀ ਜਾਂ ਗਰਲਫ਼ੈਂਡ ਵਜੋ਼ ਕਿਰਦਾਰ ਨਿਭਾ ਕੇ ਦਰ਼ਸਕਾਂ ਨੂੰ ਰੱਜ ਕੇ ਹਸਾਇਆ।
ਕਾਮੇਡੀ ਸ਼ੋਅ ਤੋਂ ਇਲਾਵਾ ਸੁਮੋਨਾ ਨੇ ਕਸਮ ਸੇ, ਕਸਤੂਰੀ, ਬੜੇ ਅੱਛੇ ਲੱਗਤੇ ਹੈ, ਜਮਾਈ ਰਾਜਾ ਵਰਗੇ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਹੈ।