ਅਗਲੀ ਕਹਾਣੀ

ਕਰੀਨਾ ਦੀ ਸੈਲਫ਼ੀ ’ਚ ਸੈਫ਼ ਦੀ ਕਸਰਤ ਨੂੰ ਨਿੱਕੇ ਤੈਮੂਰ ਨੇ ਕੀਤਾ ਕਾਪੀ, ਤਸਵੀਰਾਂ

Thu, 11 Apr 2019 07:39 PM IST

ਬਾਲੀਵੁੱਡ ਦੀ ਸਭ ਤੋਂ ਸੋਹਣੀ ਅਤੇ ਦਿਲਕਸ਼ ਅਦਾਕਾਰਾ ਵਜੋਂ ਮਸ਼ਹੂਰ ਕਰੀਨਾ ਕਪੂਰ ਖਾਨ ਅਤੇ ਉਨ੍ਹਾਂ ਦੇ ਪਤੀ ਅਦਾਕਾਰ ਸੈਫ਼ ਅਲੀ ਖ਼ਾਨ ਦੀ ਜ਼ਿੰਦਗੀ ਬੇਹੱਦ ਖੂਬਸੂਰਤੀ ਨਾਲ ਚਲਦੀ ਨਜ਼ਰ ਆ ਰਹੀ ਹੈ। ਇਸ ਵਿਚ ਉਨ੍ਹਾਂ ਦੇ ਲਾਡਲੇ ਬੇਟੇ ਤੈਮੂਰ ਅਲੀ ਖ਼ਾਨ ਦੀ ਮਾਸੂਮੀਅਤ ਨੇ ਚਾਰ ਚੰਨ ਹੋਰ ਲਗਾ ਰੱਖੇ ਹਨ।
ਤੈਮੂਰ ਹਮੇਸ਼ਾ ਆਪਣੇ ਮਾਸੂਮ ਅਤੇ ਪਿਆਰੀ ਹਰਕਤਾਂ ਕਾਰਨ ਫ਼ੈਂਜ਼ ਦੇ ਦਿਲਾਂ ਚ ਬਣੇ ਰਹਿੰਦੇ ਹਨ। ਹਾਲ ਹੀ ਚ ਤੈਮੂਰ ਆਪਣੀ ਮਾਂ ਕਰੀਨਾ ਨਾਲ ਜਿੰਮ ਚ ਕਸਰਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ।
ਜਿੰਮ ਚ ਲਾਡਲੇ ਤੈਮੂਰ, ਕਰੀਨਾ ਅਤੇ ਸੈਫ਼ ਅਲੀ ਖ਼ਾਨ ਦੀ ਕਸਰਤ ਨੂੰ ਕਾਪੀ ਕਰਦਿਆਂ ਦਿਖੇ। ਤੈਮੂਰ ਦੀ ਇਹ ਤਾਜ਼ਾ ਫ਼ੋਟੋ ਨੂੰ ਕਰੀਨਾ ਕਪੂਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਦੇ ਫ਼ੈਂਜ਼ ਪੇਜ਼ ਤੇ ਸ਼ਾਂਝੀ ਕੀਤੀ ਹੈ। ਸਾਹਮਣੇ ਆਈ ਇਸ ਫ਼ੋਟੋ ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਬਲੈਕ ਆਊਟ ਫ਼ਿੱਟ ਚ ਨਜ਼ਰ ਆ ਰਹੀ ਹੈ। ਉਹ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੋ ਕੇ ਸੈਲਫ਼ੀ ਲੈ ਰਹੀ ਹੈ।
ਉਥੇ ਹੀ ਕਰੀਨਾ ਦੇ ਠੀਕ ਪਿੱਛੇ ਸੈਫ਼ ਅਲੀ ਖ਼ਾਨ ਕਸਰਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਕਰੀਨਾ ਦੀ ਸੈਲਫੀ ਚ ਤੈਮੂਰ ਸੈਫ਼ ਦੇ ਕਸਰਤ ਕਰਨ ਨੂੰ ਕਾਪੀ ਕਰਦਿਆਂ ਨਜ਼ਰ ਆ ਰਹੇ ਹਨ। ਤੈਮੂਰ ਦੀ ਇਹ ਪਿਆਰੀ ਕਸਰਤ ਕਰਨ ਦੀ ਕੋਸ਼ਿਸ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
ਕਰੀਨਾ ਦੀ ਸੈਲਫੀ ਚ ਤੈਮੂਰ ਸੈਫ਼ ਦੇ ਕਸਰਤ ਕਰਨ ਨੂੰ ਕਾਪੀ ਕਰਦਿਆਂ ਨਜ਼ਰ ਆ ਰਹੇ ਹਨ। ਤੈਮੂਰ ਦੀ ਇਹ ਪਿਆਰੀ ਕਸਰਤ ਕਰਨ ਦੀ ਕੋਸ਼ਿਸ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।