ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ VS ਮਾਨ- ਭਗਵੰਤ ਨੇ ਬਾਗ਼ੀਆਂ ਖ਼ਿਲਾਫ਼ ਕੀਤੇ 10 ਵੱਡੇ ਸਿਆਸੀ ਹਮਲੇ

ਖਹਿਰਾ VS ਮਾਨ

ਸੁਖਪਾਲ ਸਿੰਘ ਖਹਿਰਾ ਨੂੰ ਆਪ ਵੱਲੋਂ ਵਿਰੋਧੀ ਧਿਰ ਦੇ ਨੇਤਾ ਪਦ ਤੋਂ ਹਟਾਏ ਜਾਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਭਗਵੰਤ ਮਾਨ ਵੱਲ ਸਨ। ਸ਼ੋਸਲ ਮੀਡੀਆ ਉੱਤੇ ਲਗਾਤਾਰ ਖਹਿਰਾ ਧੜੇ ਦਾ ਸਮਰਥਕ ਲੋਕ ਭਗਵੰਤ ਮਾਨ ਨੂੰ ਨਿਸ਼ਾਨਾ ਬਣਾ ਰਹੇ ਸਨ. ਉਨ੍ਹਾਂ ਦੇ ਹਸਪਤਾਲ ਭਰਤੀ ਹੋ ਜਾਣ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਬਾਗ਼ੀ ਖਹਿਰਾ ਧੜੇ ਨੇ 8 ਮੈਂਬਰੀ ਕਮੇਟੀ ਦਾ ਗਠਨ ਕਰ ਨਵੇਂ ਪ੍ਰਧਾਨ ਦੀ ਚੋਣ ਕਰਨ ਦੀ ਵੀ ਗੱਲ ਕਹੀ ਸੀ। ਜਿਸਦਾ ਸਿੱਧਾ ਮਤਲਬ ਇਹ ਸੀ ਕਿ ਖਹਿਰਾ ਧੜੇ ਨੂੰ ਪਹਿਲਾ ਹੀ ਅੰਦਾਜ਼ਾ ਹੋ ਗਿਆ ਸੀ ਕਿ ਭਗਵੰਤ ਮਾਨ ਸ਼ਾਇਦ ਉਨ੍ਹਾਂ ਦਾ ਸਾਥ ਨਾ ਦੇਣ। 

 

ਭਗਵੰਤ ਮਾਨ ਤੋਂ ਬਹੁਤ ਹੀ ਘੱਟ ਲੋਕਾਂ ਨੂੰ ਉਮੀਦ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਖੁੱਲ੍ਹ ਕੇ ਸੁਖਪਾਲ ਸਿੰਘ ਖਹਿਰਾ ਉੱਤੇ ਨਿੱਜੀ ਹਮਲੇ ਕਰਨਗੇ। ਪਰ ਹੋਈਆ ਕੁਝ ਅਜਿਹਾ ਹੀ. ਭਗਵੰਤ ਮਾਨ ਨੇ ਕੇਂਦਰੀ ਹਾਈਕਮਾਨ ਦੇ ਸਮਰਥਕ ਵਿਧਾਇਕਾਂ ਨਾਲ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਇਸੇ ਦੌਰਾਨ ਉਹ ਖੁੱਲ੍ਹ ਕੇ ਖਹਿਰਾ ਧੜੇ ਦੇ ਖ਼ਿਲਾਫ਼ ਬੋਲੇ। ਇਸ ਦੌਰਾਨ ਭਗਵੰਤ ਮਾਨ ਨੇ ਜੋ 10 ਵੱਡੇ ਸਿਆਸੀ ਹਮਲੇ ਕੀਤੇ ਉਹ ਕੁਝ ਇਸ ਤਰ੍ਹਾਂ ਹਨ

 

ਹਮਲਾ ਨੰਬਰ 1- ਸੁਖਪਾਲ ਖਹਿਰਾ ਬਹੁਤ ਤਿਕੜਮਬਾਜ਼ ਤੇ ਚਲਾਕ 

 

ਹਮਲਾ ਨੰਬਰ 2- ਖਹਿਰਾ ਨੂੰ ਵਿਰੋਧੀ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਲਾਂਭੇ ਕਰਨ ਮਗਰੋਂ ਹੀ ਕਿਉਂ ਚੇਤੇ ਆਈ ਖ਼ੁਦਮੁਖ਼ਤਿਆਰੀ ।

 

ਹਮਲਾ ਨੰਬਰ  3- ਖਹਿਰਾ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਗੋਡੀਂ ਹੱਥ ਲਾਉਂਦੇ ਕਿਉਂ ਨਾ ਚੇਤੇ ਆਈ ਖ਼ੁਦਮੁਖ਼ਤਿਆਰੀ, ਕਾਂਗਰਸ ਤੋਂ ਕਿਉਂ ਨੀ ਮੰਗੀ ਖ਼ੁਦਮੁਖ਼ਤਿਆਰੀ ?

 

ਹਮਲਾ ਨੰਬਰ  4- ਖਹਿਰਾ ਨੇ ਤਤਕਾਲੀਨ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਧੋਖਾ ਦਿੱਤਾ ਸੀ। 

 

ਹਮਲਾ ਨੰਬਰ 5- ਖਹਿਰਾ ਧੜੇ ਨੇ ਮੇਰੀ ਬੀਮਾਰੀ ਦਾ ਮਜ਼ਾਕ ਉਡਾਇਆ, ਮੇਨੂੰ ਬਠਿੰਡਾ ਸੰਮੇਲਨ ਵਿਚ ਸਾਮਿਲ ਨਾ ਹੋਣ ਉੱਤੇ ਪੰਜਾਬ ਵਿਰੋਧੀ ਕਰਾਰ ਦਿੱਤਾ ਗਿਆ।

 

ਹਮਲਾ ਨੰਬਰ  6-  ਨਾਲ ਹੀ ਅਫ਼ਵਾਰ ਫੈਲਾਈ ਗਈ ਕਿ ਭਗਵੰਤ ਮਾਨ ਜਾਣ-ਬੁੱਝ ਕੇ ਹਸਪਤਾਲ ਦਾਖ਼ਲ ਹੋਏ ਹਨ।

 

ਹਮਲਾ ਨੰਬਰ 7- ਖਹਿਰਾ ਨੇ ਕਿਉਂ ਸ਼ੁਰੂ ਕੀਤੀ ਪੰਜਾਬ ਤੇ ਦਿੱਲੀ ਦੀ ਲੜਾਈ ਦੀ ਗੱਲ, ਜਦੋਂ ਕੁਰਸੀ ਨਹੀਂ ਗਈ ਸੀ, ਉਦੋਂ ਕਿਉਂ ਨਾ ਯਾਦ ਆਈ ਪੰਜਾਬ-ਦਿੱਲੀ ਲੜਾਈ?

 

ਹਮਲਾ ਨੰਬਰ 8- ਖਹਿਰਾ ਮੈਨੂੰ ਕੀ ਦੇਣਗੇ ਗ਼ੈਰਤਮੰਦ ਹੋਣ ਦਾ ਸਰਟੀਫ਼ਿਕੇਟ, ਮੈਨੂੰ  ਖਹਿਰਾ ਤੋੋਂ ਕਿਸੇ ਵੀ ਐੱਨਓਸੀ ਦੀ ਲੋੜ ਨਹੀਂ। 

 

ਹਮਲਾ ਨੰਬਰ  9- ਖਹਿਰਾ ਨੇ ਪਾਰਟੀ ਚ ਖਾਸ ਅਹੁਦੇ ਖਾਤਰ ਪਾਇਆ ਕਲੇਸ਼, ਉਹ ਪਾਰਟੀ ਵਿਦਾਇਕਾਂ ਨੂੰ ਮੇਰੇ ਐੱਮਐੱਲਏ ਦੱਸਦੇ ਹਨ, ਫ਼ਿਰ ਕਿਉਂ ਨਹੀਂ ਉਨ੍ਹਾਂ ਲਈ ਪ੍ਰਚਾਰ ਕੀਤਾ।

 

ਹਮਲਾ ਨੰਬਰ  10- ਖਹਿਰਾ ਆਪਣੀ ਹੀ ਪਾਰਟੀ ਚ ਖੇਡ ਰਿਹੈ ਸਿਆਸੀ ਖੇਡ, ਬੈਂਸ ਭਰਾਵਾਂ ਨਾਲ ਸੰਬੰਧਾਂ ਕਾਰਨ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 poltical attacks on fformer lop khaira by bhagwant maan